ਸ੍ਰੀਲੰਕਾ 'ਤੇ ਚੜ੍ਹਾਈ

-ਕੋਹਲੀ ਦੀ ਜੁਝਾਰੂ ਪਾਰੀ ਦੇ ਬਾਵਜੂਦ ਪਹਿਲਾ ਟੈਸਟ ਡਰਾਅ

-231 ਦੇ ਟੀਚੇ ਅੱਗੇ ਸ੍ਰੀਲੰਕਾ ਬਣਾ ਸਕਿਆ ਸੱਤ ਵਿਕਟਾਂ 'ਤੇ 75 ਦੌੜਾਂ

ਜੇਐੱਨਐੱਨ, ਕੋਲਕਾਤਾ : ਜਦ ਮੌਸਮ ਹੀ ਬੇਈਮਾਨ ਹੋਵੇਂ ਤਾਂ ਵਿਰਾਟ ਕੋਹਲੀ ਵਰਗਾ ਕਪਤਾਨ ਵੀ ਕੀ ਕਰੇ। ਉਹ ਵੀ ਆਖ਼ਰ ਇਨਸਾਨ ਹੈ, ਰੋਬੋਟ ਨਹੀਂ। ਕੋਹਲੀ ਦਾ ਪਹਿਲਾਂ ਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਡੂੰਘੇ ਸੰਕਟ 'ਚੋਂ ਕੱਢਣਾ, ਫਿਰ ਪਾਰੀ ਐਲਾਨ ਕਰਨ ਦਾ ਹੌਸਲੇ ਵਾਲਾ ਫ਼ੈਸਲਾ ਲੈਣਾ। ਭਾਰਤ ਨੇ 231 ਦੌੜਾਂ ਦਾ ਟੀਚਾ ਦੇਣ ਤੋਂ ਬਾਅਦ 75 ਦੌੜਾਂ 'ਤੇ ਸ੍ਰੀਲੰਕਾ ਦੀਆਂ ਸੱਤ ਵਿਕਟਾਂ ਹਾਸਲ ਕੀਤੀਆਂ ਸਨ ਪਰ ਖ਼ਰਾਬ ਰੋਸ਼ਨੀ ਨੇ ਮਹਿਮਾਨਾਂ ਨੂੰ ਬਚਾਅ ਲਿਆ।

ਤੇਜ਼ ਗੇਂਦਬਾਜ਼ਾਂ ਨੇ ਕੀਤਾ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਬਚੈਨ :

ਕੋਲਕਾਤਾ ਟੈਸਟ ਦੇ ਪਹਿਲੇ ਦਿਨ ਇੰਦਰ ਦੇਵ ਨੇ ਜਿੱਥੇ ਸ੍ਰੀਲੰਕਾ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਉਥੇ ਆਖ਼ਰੀ ਦਿਨ ਸੂਰਜ ਦੇਵਤਾ ਨੇ ਉਸ ਨੂੰ ਹਾਰ ਤੋਂ ਬਚਾ ਲਿਆ। ਵਿਰਾਟ ਦੀਆਂ ਅਜੇਤੂ 104 ਦੌੜਾਂ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ ਚੌਥੀ ਪਾਰੀ 'ਚ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ। ਵਿਰਾਟ ਦਾ ਇਹ ਫ਼ੈਸਲਾ ਉਨ੍ਹਾਂ 'ਤੇ ਭਾਰੀ ਵੀ ਪੈ ਸਕਦਾ ਸੀ ਪਰ ਉਨ੍ਹਾਂ ਨੇ ਮਹਿਮਾਨਾਂ ਦੀ ਬਾਡੀ ਲੈਂਗੁਏਜ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਸੀ। ਟੀਚੇ ਦਾ ਪਿੱਛਾ ਕਰਨਾ ਤਾਂ ਦੂਰ, ਯੀਜ਼ 'ਤੇ ਖੜ੍ਹੇ ਰਹਿਣ 'ਚ ਵੀ ਸ੍ਰੀਲੰਕਾਈ ਬੱਲੇਬਾਜ਼ਾਂ ਦੇ ਸਾਹ ਫੁੱਲਣ ਲੱਗੇ। ਭੁਵਨੇਸ਼ਵਰ ਕੁਮਾਰ (4/08) ਤੇ ਮੁਹੰਮਦ ਸ਼ਮੀ (2/34) ਨੇ ਇਕ ਵਾਰ ਮੁੜ ਕਹਿਰ ਵਰ੍ਹਾਇਆ ਤੇ ਪੂਰੀ ਦੀ ਪੂਰੀ ਮਹਿਮਾਨ ਟੀਮ ਅਸਮਾਨ ਵੱਲ ਤੱਕਣ ਲੱਗੀ ਕਿ ਕਦ ਰੋਸ਼ਨੀ ਘੱਟ ਹੋਵੇ ਤੇ ਖੇਡ ਬੰਦ ਹੋਵੇ। ਆਖ਼ਰ ਉਨ੍ਹਾਂ ਦੀ ਮੁਰਾਦ ਪੂਰੀ ਹੋਈ। ਸ਼ਾਮ 4.28 ਵਜੇ ਖ਼ਰਾਬ ਰੋਸ਼ਨੀ ਕਾਰਨ ਅੰਪਾਇਰਾਂ ਨੇ ਆਖ਼ਰੀ ਦਿਨ ਦੀ ਖੇਡ ਸਮਾਪਤ ਕਰ ਦਿੱਤੀ ਜਿਸ ਨਾਲ ਪਹਿਲਾ ਟੈਸਟ ਡਰਾਅ ਹੋ ਗਿਆ। ਉਸ ਸਮੇਂ ਤਕ 26.3 ਓਵਰ ਸੁੱਟੇ ਗਏ ਸਨ ਤੇ ਸ੍ਰੀਲੰਕਾ ਦੀਆਂ 75 ਦੌੜਾਂ 'ਤੇ ਸੱਤ ਵਿਕਟਾਂ ਡਿੱਗ ਚੁੱਕੀਆਂ ਸਨ। ਯੀਜ਼ 'ਤੇ ਦੋ ਨਵੇਂ ਬੱਲੇਬਾਜ਼ ਦੁਸਾਨ ਸ਼ਨਾਕਾ (ਅਜੇਤੂ 06) ਤੇ ਰੰਗਨਾ ਹੇਰਾਥ (ਅਜੇਤੂ 00) ਸਨ ਤੇ ਉਹ ਬਿਲਕੁਲ ਬੱਲੇਬਾਜ਼ੀ ਕਰਨ ਦੇ ਮੂਡ ਵਿਚ ਨਜ਼ਰ ਨਹੀਂ ਆ ਰਹੇ ਸਨ। ਭੁਵਨੇਸ਼ਵਰ ਨੂੰ ਮੈਚ 'ਚ ਕੁੱਲ ਅੱਠ ਵਿਕਟਾਂ ਲੈਣ ਲਈ ਪਲੇਅਰ ਆਫ ਦ ਮੈਚ ਚੁਣਿਆ ਗਿਆ। ਭੁਵੀ ਪਿਛਲੇ ਸਾਲ ਇਸੇ ਮੈਦਾਨ 'ਤੇ ਨਿਊਜ਼ੀਲੈਂਡ ਖ਼ਿਲਾਫ਼ ਟੈਸਟ 'ਚ ਪੰਜ ਵਿਕਟਾਂ ਲੈ ਕੇ ਜਿੱਤ ਦੇ ਹੀਰੋ ਬਣੇ ਸਨ ਪਰ ਇਸ ਵਾਰ ਰੋਸ਼ਨੀ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਇਸ ਮੈਚ ਦੀ ਇਕ ਵੱਡੀ ਖ਼ਾਸੀਅਤ ਇਹ ਰਹੀ ਕਿ ਸਪਿੰਨਰਾਂ ਲਈ ਢੁੱਕਵੀਂ ਮੰਨੀ ਜਾਣ ਵਾਲੀ ਇਸ ਵਿਕਟ 'ਤੇ ਭਾਰਤ ਦੇ ਕਿਸੇ ਸਪਿੰਨਰ ਨੂੰ ਵਿਕਟ ਨਹੀਂ ਮਿਲੀ।

ਸ਼ਾਨਦਾਰ ਵਿਰਾਟ :

ਪੰਜਵੇਂ ਦਿਨ 49 ਦੌੜਾਂ ਦੀ ਬੜ੍ਹਤ ਨਾਲ ਇਕ ਵਿਕਟ 'ਤੇ 171 ਦੌੜਾਂ ਦੇ ਚੰਗੇ ਸਕੋਰ ਤੋਂ ਅੱਗੇ ਖੇਡਣ ਉਤਰੀ ਭਾਰਤ ਦੀ ਦੂਜੀ ਪਾਰੀ ਅਚਾਨਕ ਲੜਖੜਾ ਗਈ। ਇਸ ਤੋਂ ਬਾਅਦ ਪਿਛਲੀ ਪਾਰੀ 'ਚ ਖਾਤਾ ਤਕ ਨਾ ਖੋਲ੍ਹ ਸਕੇ ਕਪਤਾਨ ਕੋਹਲੀ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਡਿੱਗਦੀਆਂ ਵਿਕਟਾਂ ਵਿਚਾਲੇ ਆਪਣਾ 18ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਭਾਰਤੀ ਕਪਤਾਨ ਵਜੋਂ ਇਹ ਉਨ੍ਹਾਂ ਦਾ 11ਵਾਂ ਟੈਸਟ ਸੈਂਕੜਾ ਹੈ। ਇਸ ਨਾਲ ਹੀ ਉਨ੍ਹਾਂ ਨੇ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਦਾ ਅੰਤਰਰਾਸ਼ਟਰੀ ਿਯਕਟ 'ਚ ਇਹ 50ਵਾਂ ਸੈਂਕੜਾ ਸੀ। ਉਨ੍ਹਾਂ ਨੇ ਛੱਕਾ ਲਾ ਕੇ ਸੈਂਕੜਾ ਪੂਰਾ ਕੀਤਾ। ਆਪਣਾ ਸੈਂਕੜਾ ਪੂਰਾ ਕਰਦੇ ਹੀ ਕੋਹਲੀ ਨੇ ਅੱਠ ਵਿਕਟਾਂ 'ਤੇ 352 ਦੌੜਾਂ ਦੇ ਸਕੋਰ 'ਤੇ ਭਾਰਤ ਦੀ ਦੂਜੀ ਪਾਰੀ ਐਲਾਨ ਕਰ ਦਿੱਤੀ। 119 ਗੇਂਦਾਂ 'ਤੇ ਖੇਡੀ ਈ ਉਨ੍ਹਾਂ ਦੀ ਅਜੇਤੂ 104 ਦੌੜਾਂ ਦੀ ਪਾਰੀ 'ਚ 12 ਚੌਕੇ ਤੇ ਦੋ ਛੱਕੇ ਸ਼ਾਮਿਲ ਰਹੇ।