ਪੋਰਟਮਾਊਥ ਤੇ ਏਵਰਟਨ ਦੇ ਫਾਰਵਰਡ ਯਾਕੁਬੂ ਏਗੇਬੇਨੀ ਨੇ ਬੁੱਧਵਾਰ ਨੂੰ ਆਪਣੇ 35ਵੇਂ ਜਨਮ ਦਿਨ 'ਤੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ। ਨਾਈਜੀਰੀਆ ਦੇ ਯਾਕੁਬੂ ਨੇ 250 ਪ੍ਰੀਮੀਅਰ ਲੀਗ ਮੈਚਾਂ 'ਚ 96 ਗੋਲ ਕੀਤੇ। 2010 ਵਿਸ਼ਵ ਕੱਪ 'ਚ ਖੇਡਣ ਵਾਲੇ ਯਾਕੁਬੂ ਨੇ ਨਾਈਜੀਰੀਆ ਦੇ 57 ਮੈਚਾਂ 'ਚ 21 ਗੋਲ ਕੀਤੇ ਸਨ।