ਮੁੰਬਈ (ਪੀਟੀਆਈ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੇਂਦਰੀ ਖੇਡ ਮੰਤਰੀ ਨੂੰ ਚਿੱਠੀ ਲਿਖ ਕੇ ਭਲਵਾਨ ਨਰਸਿੰਘ ਯਾਦਵ ਨਾਲ ਨਿਆਂ ਕਰਨ ਦੀ ਮੰਗ ਕੀਤੀ ਹੈ। ਰਾਧਾਿਯਸ਼ਣ ਪਾਟਿਲ ਨੇ ਵਿਧਾਨ ਸਭਾ 'ਚ ਇਹ ਮਾਮਲਾ ਉਠਾਇਆ ਸੀ। ਇਸ ਦੇ ਜਵਾਬ 'ਚ ਫੜਨਵੀਸ ਨੇ ਵਿਧਾਨ ਸਭਾ ਨੂੰ ਇਹ ਜਾਣਕਾਰੀ ਦਿੱਤੀ। ਫੜਨਵੀਸ ਨੇ ਦੱਸਿਆ ਕਿ ਮੈਂ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੂੰ ਚਿੱਠੀ ਲਿਖੀ ਹੈ। ਨਰਸਿੰਘ ਯਾਦਵ ਵਰਗੇ ਖਿਡਾਰੀਆਂ ਨਾਲ ਨਿਆਂ ਹੋਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਦਾ ਖਾਮਿਆਜ਼ਾ ਨਰਸਿੰਘ ਯਾਦਵ ਵਰਗੇ ਸੱਚੇ ਖਿਡਾਰੀਆਂ ਨੂੰ ਉਠਾਉਣਾ ਪੈਂਦਾ ਹੈ। ਇਸ ਤੋਂ ਪਹਿਲਾਂ ਪਾਟਿਲ ਨੇ ਕਿਹਾ ਸੀ ਕਿ ਯਾਦਵ ਮਹਾਰਾਸ਼ਟਰ ਤੋਂ ਹਨ। ਸਾਡਾ ਫ਼ਰਜ਼ ਹੈ ਕਿ ਉਸ ਵਰਗੇ ਖਿਡਾਰੀਆਂ ਦਾ ਸਮਰਥਨ ਕਰੀਏ।