ਪੁਰਸ਼ ਤੇ ਮਹਿਲਾ ਦੋਵਾਂ ਵਰਗਾ ਨੇ ਜਿੱਤੇ ਕੁੱਲ 36 ਤਮਗੇ

- ਆਖਰੀ ਦਿਨ ਹਰਿਆਣਾ ਦਾ ਮੌਸਮ, ਅਮਿਤ ਤੇ ਸੋਮਵੀਰ ਨੇ ਜਿੱਤੇ ਸੋਨ

ਨਈਂ ਦੁਨੀਆ, ਇੰਦੌਰ : 62ਵੀੀ ਕੌਮੀ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਹਰਿਆਣਾ ਦੀ ਹੋਂਦ ਬਣੀ ਰਹੀ। ਚੈਂਪੀਅਨਸ਼ਿਪ ਦੇ ਹਰ ਵਰਗ 'ਚ ਖਿਡਾਰੀਆਂ ਨੇ ਜਿੱਤ ਹਾਸਲ ਕੀਤੀ। ਮੱਧ ਪ੫ਦੇਸ਼ ਨੂੰ ਮੁਕਾਬਲੇ ਦੇ ਆਖਰੀ ਦਿਨ ਸ਼ਨਿੱਚਰਵਾਰ ਨੂੰ ਹਿਕ ਹੋਰ ਤਮਗਾ ਜਵੀ ਬਾਰੋਟ ਨੇ ਦਿਵਾਇਆ, ਜਿਸ 'ਚ ਮੇਜ਼ਬਾਨ ਸੂਬੇ ਨੇ ਆਪਣੇ ਅਭਿਆਨ ਦੀ ਸਮਾਪਤੀ ਸਿਰਫ ਦੋ ਤਮਗਿਆਂ ਦੇ ਨਾਲ ਕੀਤੀ ।

ਪੁਰਸ਼ਾਂ ਦੇ ਫ੫ੀ ਸਟਾਈਲ 'ਚ ਹਰਿਆਣਾ 84 ਅੰਕਾਂ ਨਾਲ ਪਹਿਲੇ, ਰੇਲਵੇ 78 ਅੰਕਾਂ ਨਾਲ ਦੂਜੇ ਸਥਾਨ 'ਤੇ ਸੈਨਾ 49 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ। ਪੁਰਸ਼ਾਂ ਦੇ ਗ੫ੀਕੋਰੋਮਨ 'ਚ ਵੀ ਹਰਿਆਣਾ ਨੇ 85 ਅੰਕਾਂ ਨਾਲ ਬਾਜੀ ਮਾਰੀ। 74 ਅੰਕਾਂ ਦੇ ਨਾਲ ਸੈਨਾ ਨੂੰ ਦੂਜਾ, ਜਦੋਂ ਕਿ ਇੰਨੇ ਹੀ ਅੰਕਾਂ ਦੇ ਨਾਲ ਰੇਲਵੇ ਤੀਜੇ ਸਥਾਨ 'ਤੇ ਰਹੀ। ਮਹਿਲਾਵਾਂ ਦੇ ਵਰਗ 'ਚ ਵੀ ਹਰਿਆਣਾ 91 ਅੰਕਾਂ ਨਾਲ ਸਫ਼ਲ ਰਿਹਾ। ਦੂਜੇ ਸਥਾਨ 'ਤੇ ਰੇਲਵੇ 87 ਅੰਕਾਂ ਨਾਲ ਉਤਰ ਪ੫ਦੇਸ਼ 69 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਹਰਿਆਣਾ ਨੇ ਕੁੱਲ 36 ਤਮਗੇ ਜਿੱਤੇ।