ਗੁਰੂਗ੍ਰਾਮ : ਈਰਾਨ 'ਚ 23 ਤੋਂ 26 ਨਵੰਬਰ ਤਕ ਖੇਡੀ ਗਈ 10ਵੀਂ ਮਰਦ ਤੇ ਪੰਜਵੀਂ ਮਹਿਲਾ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਦੇ ਦੋਵਾਂ ਵਰਗਾਂ 'ਚ ਭਾਰਤੀ ਟੀਮਾਂ ਨੇ ਖ਼ਿਤਾਬ 'ਤੇ ਕਬਜ਼ਾ ਕੀਤਾ। ਮਰਦ ਵਰਗ 'ਚ ਭਾਰਤ ਨੇ ਪਾਕਿ ਨੂੰ 36-22 ਨਾਲ ਤੇ ਮਹਿਲਾ ਵਰਗ 'ਚ ਭਾਰਤ ਨੇ ਦੱਖਣੀ ਕੋਰੀਆ ਨੂੰ 42-20 ਨਾਲ ਹਰਾਇਆ।