ਕਬੱਡੀ

-ਇਰਾਨ 'ਚ 23 ਤੋਂ 26 ਨਵੰਬਰ ਤਕ ਹੋਣਗੇ ਮੁਕਾਬਲੇ

-ਮਰਦ ਟੀਮ 'ਚ ਮਨਿੰਦਰ, ਅੌਰਤਾਂ ਚ ਰਣਦੀਪ ਤੇ ਮਨਪ੫ੀਤ ਸ਼ਾਮਿਲ

ਸਟਾਫ ਰਿਪੋਰਟਰ, ਪਟਿਆਲਾ :

ਇਰਾਨ 'ਚ 23 ਤੋਂ 26 ਨਵੰਬਰ ਤਕ ਹੋਣ ਵਾਲੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ (ਨੈਸ਼ਨਲ ਸਟਾਈਲ) ਲਈ ਐਲਾਨੀਆਂ ਗਈਆਂ ਭਾਰਤੀ ਮਰਦਾਂ ਤੇ ਅੌਰਤਾਂ ਦੀਆਂ ਟੀਮਾਂ 'ਚ ਪੰਜਾਬ ਦੇ ਤਿੰਨ ਖਿਡਾਰੀਆਂ ਨੇ ਥਾਂ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਮਰਦ ਟੀਮ 'ਚ ਮਨਿੰਦਰ ਸਿੰਘ, ਅੌਰਤਾਂ ਦੀ ਟੀਮ 'ਚ ਰਣਦੀਪ ਕੌਰ ਖਹਿਰਾ ਤੇ ਮਨਪ੫ੀਤ ਕੌਰ ਬੁਢਲਾਡਾ ਨੇ ਸਥਾਨ ਬਣਾਇਆ ਹੈ। ਵਿਸ਼ੇਸ਼ ਪੱਖ ਇਹ ਹੈ ਕਿ ਅੌਰਤਾਂ ਦੀ ਟੀਮ 'ਚ ਪਹਿਲੀ ਵਾਰ ਪੰਜਾਬੀ ਖਿਡਾਰਨਾਂ ਨੇ ਏਸ਼ੀਆ ਪੱਧਰ ਦੇ ਟੂਰਨਾਮੈਂਟ ਲਈ ਕੌਮੀ ਟੀਮ 'ਚ ਥਾਂ ਬਣਾਈ ਹੈ¢

ਅੌਰਤਾਂ ਦੀ ਟੀਮ 'ਚ ਸ਼ਾਮਿਲ ਰਣਦੀਪ ਕੌਰ ਪਿੰਡ ਨੱਥੂ ਖਹਿਰਾ (ਗੁਰਦਾਸਪੁਰ) ਦੀ ਵਸਨੀਕ ਹੈ ਅਤੇ ਪੰਜਾਬ ਪੁਲਿਸ 'ਚ ਏਐੱਸਆਈ ਹੈ। ਉਹ ਪਿਛਲੇ ਦਿਨੀਂ ਵਿਸ਼ਵ ਪੁਲਿਸ ਖੇਡਾਂ ਦੇ ਕੁਸ਼ਤੀ ਮੁਕਾਬਲ਼ਿਆਂ 'ਚੋਂ ਸੋਨ ਤਮਗਾ ਜਿੱਤ ਕੇ ਲਿਆਈ ਹੈ¢ ਉਹ ਦਾਇਰੇ ਵਾਲੀ ਕਬੱਡੀ ਦੀ ਵੀ ਵਿਸ਼ਵ ਦੀ ਸਰਬੋਤਮ ਸਟਾਪਰ ਹੈ। ਮਾਨਸਾ ਜਿਲ੍ਹੇ ਦੇ ਪਿੰਡ ਕਾਸਿਮਪੁਰ ਛੀਨਾ ਦੀ ਜੰਮਪਲ ਮਨਪ੫ੀਤ ਕੌਰ ਹਾਲ ਹੀ 'ਚ ਰਾਜਸਥਾਨ ਪੁਲਿਸ 'ਚ ਬਤੌਰ ਸਬਇੰਸਪੈਕਟਰ ਭਰਤੀ ਹੋਈ। ਕੌਮੀ ਪੱਧਰ 'ਤੇ ਲਗਾਤਾਰ ਸ਼ਾਨਦਾਰ ਪ੫ਦਰਸ਼ਨ ਕਰਨ ਵਾਲੀ ਮਨਪ੫ੀਤ ਦਾਇਰੇ ਵਾਲੀ ਕੱਬਡੀ 'ਚ ਵੀ ਵਿਸ਼ਵ ਚੈਂਪੀਅਨ ਬਣ ਚੁੱਕੀ ਹੈ। ਪਰੋ ਕਬੱਡੀ ਲੀਗ ਦੇ ਪੰਜਵੇਂ ਸੀਜ਼ਨ 'ਚ ਬੰਗਾਲ ਵਾਰੀਅਰਜ਼ ਦੀ ਟੀਮ ਨੂੰ ਤੀਸਰਾ ਸਥਾਨ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬ ਪੁਲਿਸ ਦੇ ਮਨਿੰਦਰ ਸਿੰਘ ਪਿੰਡ ਪੰਨਵਾਂ (ਹੁਸ਼ਿਆਰਪੁਰ) ਨੂੰ ਪੁਰਸ਼ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਮਨਿੰਦਰ ਸਿੰਘ ਪਰੋ ਕਬੱਡੀ ਲੀਗ ਦੀ ਪਹਿਲੀ ਚੈਂਪੀਅਨ ਪਿੰਕ ਪੈਂਥਰਜ਼ ਟੀਮ ਦਾ ਸਟਾਰ ਖਿਡਾਰੀ ਸੀ।

ਫੋਟੋ : 20ਪੀਟੀਐਲ: 1ਪੀ

ਮਨਿੰਦਰ ਸਿੰਘ

ਫੋਟੋ: 20ਪੀਟੀਐਲ: 2ਪੀ

ਰਣਦੀਪ ਕੌਰ

ਫੋਟੋ : 20ਪੀਟੀਐਲ : 3ਪੀ

ਮਨਪ੫ੀਤ ਕੌਰ