ਏਸ਼ੀਅਨ ਚੈਂਪੀਅਨਸ਼ਿਪ

-ਭਾਰਤ ਦੀ ਪੁਰਸ਼ ਤੇ ਮਹਿਲਾ ਟੀਮਾਂ ਦਾ ਹੋਇਆ ਐਲਾਨ

- 23 ਤੋਂ 26 ਨਵੰਬਰ ਤਕ ਹੋਵੇਗੀ ਚੈਂਪੀਅਨ

ਅਨਿਲ ਭਾਰਦਵਾਜ, ਗੁਰੂੁਗ੫ਾਮ : ਇਰਾਨ 'ਚ ਖੇਡੀ ਜਾਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਲਈ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਨੇ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦਾ ਐਲਾਨ ਕੀਤਾ। ਦੋਵੇਂ ਟੀਮਾਂ 'ਚ 14-14 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।

ਇਹ ਚੈਂਪੀਅਨਸ਼ਿਪ 23 ਤੋਂ 26 ਨਵਬੰਰ ਤਕ ਖੇਡੀ ਜਾਵੇਗੀ। ਅਜੈ ਠਾਕੁਰ ਪੁਰਸ਼ ਟੀਮ ਦੇ ਕਪਤਾਨ ਹੋਣਗੇ, ਜਦੋਂਕਿ ਅਭਿਲਾਸ਼ਾ ਮਹਾਤਰੇ ਮਹਿਲਾ ਟੀਮ ਦੀ ਕਪਤਾਨ ਹੋਣਗੇ। ਭਾਰਤ ਦੇ ਸਟਾਰ ਰੇਡਰ ਅਨੁਪ ਯਾਦਵ ਨੂੰ ਇਸ ਵਾਰ ਟੀਮ 'ਚ ਥਾਂ ਨਹੀਂ ਦਿੱਤੀ ਗਈ। ਹੁਣ ਹਾਲ ਹੀ 'ਚ ਪ੫ੋ ਕਬੱਡੀ ਲੀਗ ਖੇਡ ਕੇ ਆਏ ਅਨੁਪ ਬਿਲਕੁਲ ਫਿੱਟ ਹੈ, ਕਿਉਂਕਿ ਇਸ ਸਟਾਰ ਨੂੰ ਟੀਮ 'ਚ ਥਾਂ ਨਾ ਮਿਲਣ ਦਾ ਕੋਈ ਕਾਰਨ ਸਾਫ਼ ਨਹੀਂ ਹੈ। ਇਸ ਤੋਂ ਇਲਾਵਾ ਪੁਰਸ਼ ਟੀਮ ਚ ਹਰਿਆਣਾ ਦੇ ਦੀਪਕ ਹੁੱਡਾ ਤੇ ਮਹਿੰਦਰ ਸਿੰਘ ਢਾਕਾ, ਮਨਿਦ ਸਿੰਘ, ਮੋਹਿਤ ਿਛੱਲਰ, ਨਿਤੀਨ ਤੋਮਰ , ਹਰਿਆਣਾ ਦੇ ਪ੫ਦੀਪ ਨਰਵਾਲ, ਰਾਹੁਲ ਚੌਧਰੀ , ਰੋਹਿਤ ਕੁਮਾਰ, ਸਚਿਨ, ਵਿਸ਼ਾਲ ਭਾਰਦਵਾਜ, ਹਰਿਆਣਾ ਦੇ ਸੰਦੀਪ ਨਰਵਾਲ ਤੇ ਸੁਰਿੰਦਰ ਨਾਡਾ ਸ਼ਾਮਲ ਹਨ। ਟੀਮ ਦੇ ਕੋਚ ਰਾਮ ਵੀਰ ਸਿੰਘ ਖੋਕਰ ਹੋਣਗੇ। ਦੂਜੇ ਪਾਸੇ, ਮਹਿਲਾ ਟੀਮ ਦੇ ਹਰਿਆਣਾ ਦੀ ਪਿ੫ਅੰਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ 'ਚ ਕੰਚਨ ਜਿਓਤੀ ਦੀਕਸ਼ਿਤ, ਕਵਿਤਾ, ਮਨਪ੫ੀਤ ਕੌਰ, ਮਾਰੀਆ ਮੋਨਿਕਾ, ਹਰਿਆਣਾ ਦੀ ਪਾਇਲ ਚੌਧਰੀ, ਪਿ੫ਅੰਕਾ ਨੇਗੀ, ਰਣਦੀਪ ਕੌਰ ਖੇੜਾ, ਰਿਤੂ, ਹਰਿਆਣਾ ਦੀ ਸਾਕਸ਼ੀ ਕੁਮਾਰੀ, ਸਾਇਲੀ ਉਦੈ ਜਾਧਵ, ਸ਼ਮਾ ਪਰਵੀਨ, ਸੋਨੀਆ ਸ਼ਾਮਿਲ ਹੈ। ਟੀਮ ਦੀ ਕੋਚ ਬਨਾਨੀ ਸਾਹਾ ਨੂੰ ਨਿਯੁਕਤ ਕੀਤਾ ਗਿਆ ਹੈ।