ਗੁਹਾਟੀ (ਏਜੰਸੀ) : ਜਮਸ਼ੇਦਪੁਰ ਐਫ਼ਸੀ ਜਦੋਂ ਨਾਰਥ ਈਸਟ ਯੂਨਾਈਟਿਡ ਐਫਸੀ ਖ਼ਿਲਾਫ਼ ਇੰਡੀਅਨ ਸੁਪਰ ਲੀਗ ਦੇ ਆਪਣੇ ਸ਼ੁਰੂਆਤੀ ਮੈਚ 'ਚ ੳਤਰੇਗਾ ਤਾਂ ਉਸਦਾ ਟੀਚਾ ਜਿੱਤ ਨਾਲ ਆਗਾਜ਼ ਕਰਨਾ ਹੋਵੇਗਾ। ਜਮਸ਼ੇਦਪੁਰ ਭਾਵੇਂ ਹੀ ਨਵੀਂ ਟੀਮ ਹੈ ਪਰ ਉਸ ਕੋਲ ਕਾਫੀ ਤਜ਼ਰਬੇਕਾਰ ਖਿਡਾਰੀ ਹਨ। ਉਨ੍ਹਾਂ ਦੇ ਕੋਚ ਸਟੀਵ ਕੋਪੇਲ ਹਨ ਜਿਨ੍ਹਾਂ ਦੇ ਰਹਿੰਦੇ ਹੋਏ ਪਿਛਲੇ ਸੈਸ਼ਨ 'ਚ ਕੇਰਲ ਬਲਾਸਟਰਸ ਫਾਈਨਲ 'ਚ ਪਹੰੁਚਿਆ ਸੀ। ਦੂਜੇ ਪਾਸੇ ਪਿਛਲੇ ਤਿੰਨ ਸੀਜ਼ਨਾਂ 'ਚ ਨਾਰਥ ਈਸਟ ਯੂਨਾਈਟਿਡ ਨੇ ਇਕ ਵਾਰ ਵੀ ਪਲੇਅ ਆਫ਼ 'ਚ ਕਦਮ ਨਹੀਂ ਰੱÎਖਿਆ ਹੈ ਪਰ ਪੁਰਤਗਾਲੀ ਕੋਚ ਜਾਓ ਡੀ ਡੇਓਸ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਇਸ ਵਾਰ ਘਰ 'ਚ ਸੀਜ਼ਨ ਦੀ ਸ਼ੁਰੂਆਤ ਕਰਦੇ ਹੋਏ ਕਹਾਣੀ ਬਦਲ ਦੇਵੇਗੀ। ਡੇਓਸ ਨੇ ਕਿਹਾ ਕਿ ਮੈਂ ਅਤੀਤ ਦੇ ਬਾਰੇ 'ਚ ਨਹੀਂ ਸੋਚ ਸਕਦਾ। ਇਸ ਸਮੇਂ, ਸਾਡੀ ਟੀਮ 'ਚ ਕਾਬਿਲ ਕੋਚ ਹੈ ਜਿਨ੍ਹਾਂ ਕੋਲ ਖੇਡਣ ਦੀ ਪੂਰੀ ਸਮਝ ਹੈ ਪਰ ਟੂਰਨਾਮੈਂਟ 'ਚ ਕਾਫੀ ਮੁਕਾਬਲਾ ਹੈ ਇਸਲਈ ਕਈ ਸਥਿਤੀਆਂ 'ਚ ਸਾਨੂੰ ਸਾਵਧਾਨ ਰਹਿਣਾ ਹੋਵੇਗਾ।

ਦੂਜੇ ਪਾਸੇ ਕੋਪੇਲ ਟੀਮ ਪਹਿਲੇ ਮੈਚ ਨੂੰੂ ਲੈ ਕੇ ਉਤਸ਼ਾਹਿਤ ਹੈ। ਕੋਪੇਲ ਨੇ ਕਿਹਾ ਕਿ ਮੈਂ ਪਹਿਲੇ ਮੈਚ 'ਚ ਲੈ ਕੇ ਉਤਸ਼ਾਹਿਤ ਹਾਂ। ਮੇਰੀ ਟੀਮ ਪਿਛਲੇ ਛੇ-ਸੱਤ ਮਹੀਨਿਆਂ ਤੋਂ ਤਿਆਰੀ ਕਰ ਰਹੀ ਹੈ। ਅਸੀਂ ਨਵੇਂ ਫ੫ੈਂਚਾਇਜੀ ਹਾਂ ਇਸ ਦਾ ਇਹ ਮਤਲਬ ਨਹੀਂ ਕਿ ਕਾਫ਼ੀ ਜ਼ਿਆਦਾ ਅੰਤਰ ਪਵੇਗਾ। ਜਮਸ਼ੇਦਪੁਰ ਬੇਸ਼ੱਕ ਨਵੀਂ ਟੀਮ ਹੈ ਪਰ ਉਸ ਕੋ ਚੰਗਾ ਖਾਸਾ ਤਜ਼ਰਬਾ ਹੈ। ਉਸ ਕੋਲ ਡਿਫੈਂਸ 'ਚ ਜੋਸ ਲੁਇਸ ਇਸਪਨਸੋ ਅਰੋਵੋ, ਮਿਡਫੀਲਡ 'ਚ ਦੱਖਣੀ ਅਫਰੀਕਾ ਦੇ ਸਮੀਘ ਦਾਉਤੀ ਤੇ ਸੇਨੇਗਲ ਦੇ ਸਟਰਾਈਕਰ ਟਾਲਾ ਨਡੀਏ ਵਰਗੇ ਖਿਡਾਰੀ ਹਨ।