ਨਵੀਂ ਦਿੱਲੀ (ਏਜੰਸੀ) : ਦਿੱਲੀ ਦੇ ਨਿਯਮਿਤ ਕਪਤਾਨ ਇਸ਼ਾਂਤ ਸ਼ਰਮਾ ਨੂੰ ਮਹਾਰਾਸ਼ਟਰ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਰਣਜੀ ਟਰਾਫ਼ੀ ਗੁਰੱਪ-ਏ ਮੁਕਾਬਲਾ ਖੇਡਣ ਲਈ ਭਾਰਤੀ ਟੀਮ ਪ੫ਬੰਧਨ ਤੋਂ ਆਗਿਆ ਮਿਲ ਗਈ ਹੈ। ਜਿਸ ਨਾਲ ਉਨ੍ਹਾਂ ਦੀ ਟੀਮ ਦੀ ਕੁਆਰਟਰ ਫਾਈਨਲ 'ਚ ਪ੫ਵੇਸ਼ ਦੀਆਂ ਉਮੀਦਾ ਨੂੰ ਜੋਰ ਮਿਲੇਗਾ। ਮਹਾਰਾਸ਼ਟਰ ਲਈ ਮੁੱਖ ਬੱਲੇਬਾਜ਼ ਕੇਦਾਰ ਜਾਧਵ ਗੁੱਟ ਦੀ ਸੱਟ ਕਾਰਨ ਮੁਹੱਈਆ ਨਹੀਂ ਹੋਣਗੇ। ਪਿਛਲੇ ਕੁਝ ਸਾਲਾਂ 'ਚ ਟੀਮ ਪ੫ਬੰਧਨ ਦੀ ਨੀਤੀ ਤਹਿਤ ਜੋ ਖਿਡਾਰੀ ਆਖਰੀ ਇਕਾਦਸ਼ ਦਾ ਹਿੱਸਾ ਨਹੀਂ ਹੁੰਦੇ, ਉਨ੍ਹਾਂ ਨੂੰ ਪਹਿਲੀ ਸ਼ੇ੫ਣੀ ਿਯਕਟ ਖੇਡਣਲਈ ਭੇਜ ਦਿੱਤਾ ਜਾਂਦਾ ਹੈ। ਦਿੱਲੀ ਦੇ ਟੀਮ ਮੈਨੇਜਰ ਸ਼ੰਕਰ ਸੈਣੀ ਨੇ ਕਿਹਾ ਕਿ ਇਸ਼ਾਂਤ ਵੀਰਵਾਰ ਸ਼ਾਸਮ ਨੂੰ ਇਥੇ ਪਹੁੰਚਣਗੇ ਤੇ ਟੀਮ ਦੀ ਕਪਤਾਨੀ ਕਰਨਗੇ। ਰਿਸ਼ੰਭ ਪੰਤ ਉਪ ਕਪਤਾਨ ਹੋਣਗੇ। ਅਸੀਂ ਇਸਦੀ ਪੁਸ਼ਟੀ ਕਰ ਲਈ ਹੈ। ਦਿੱਲੀ ਟੀਮ ਦੇ ਚਾਰ ਮੈਚਾਂ 'ਚ 17 ਅੰਕ ਹਨ ਤੇ ਗਰੁੱਪ-ਏ 'ਚ ਕਰਨਾਟਕ ਤੋਂ ਬਾਅਦ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦਾ ਪੱਲੜਾ ਮਹਾਰਾਸ਼ਟਰ 'ਤੇ ਭਾਰੀ ਮੰਨਿਆ ਜਾ ਰਿਹਾ ਹੈ ਜਿਸ ਦੇ ਚਾਰ ਮੈਚਾਂ 'ਚ 10 ਅੰਕ ਹਨ। ਦਿੱਲੀ 'ਚ ਕੁਆਲੀਫਾਈ ਕਰਨ ਲਈ ਜਿੱਤ ਦੀ ਸਖਤ ਲੋੜ ਹੈ। ਨਵਦੀਪ ਸੈਣੀ ਤੇ ਸ਼ਿਵਮ ਸ਼ਰਮਾ ਨਾਲ ਇਸ਼ਾਂਤ ਨਵੀਂ ਗੇਂਦ ਦੀ ਜਿੰਮੇਵਾਰੀ ਸਾਂਭਣਗੇ। ਉਥੇ ਸਪਿੰਨ ਦਾ ਜਿੰਮਾ ਮਨਨ ਸ਼ਰਮਾ 'ਤੇ ਹੋਵੇਗਾ। ਬੱਲੇਬਾਜ਼ੀ 'ਚ ਤਜ਼ਰਬੇਕਾਰ ਗੌਤਮ ਗੰਭੀਰ ਸ਼ਾਨਦਾਰ ਫਾਰਮ 'ਚ ਹੈ। ਜਦੋਂ ਕਿ ਉਨਮੁਕਤ ਚੰਦ ਦੀ ਲਗਾਤਾਰ ਖਰਾਬ ਫਾਰਮ ਟੀਮ ਲਈ ਚਿੰਤਾ ਦਾ ਵਿਸ਼ਾ ਹੈ।