ਪੈਰਿਸ (ਪੀਟੀਆਈ) : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦਾ ਪਹਿਲਾ ਦਿਨ ਖ਼ਰਾਬ ਰਿਹਾ। ਸੋਮਵਾਰ ਨੂੰ ਭਾਰਤ ਦੇ ਚਾਰ ਭਲਵਾਨ ਮੈਟ 'ਤੇ ਉਤਰੇ ਪਰ ਇਕ ਵੀ ਭਲਵਾਨ ਪਹਿਲੇ ਗੇੜ 'ਚ ਅੱਗੇ ਨਹੀਂ ਜਾ ਸਕਿਆ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਗ੍ਰੀਕੋ ਰੋਮਨ 'ਚ ਭਾਰਤ ਦੇ ਯੋਗੇਸ਼, ਗੁਰਪ੍ਰੀਤ ਸਿੰਘ, ਰਵਿੰਦਰ ਖੱਤਰੀ ਤੇ ਹਰਦੀਪ ਨੇ ਹਿੱਸਾ ਲਿਆ ਸੀ। ਇਨ੍ਹਾਂ ਸਾਰਿਆਂ ਨੂੰ ਪਹਿਲੇ ਗੇੜ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। 71 ਕਿਲੋਗ੍ਰਾਮ 'ਚ ਯੋਗੇਸ਼ ਨੂੰ ਜਾਪਾਨ ਦੇ ਤਾਕੇਸ਼ੀ ਇਜੁਮੀ ਨੇ 3-1 ਨਾਲ, 75 ਕਿਲੋਗ੍ਰਾਮ 'ਚ ਗੁਰਪ੍ਰੀਤ ਸਿੰਘ ਨੂੰ ਜਾਰਜੀਆ ਦੇ ਮਿੰਡਲਾ ਸੁਲੁਕਿਡਲੀ ਨੇ 5-1 ਨਾਲ, 85 ਕਿਲੋਗ੍ਰਾਮ 'ਚ ਭਾਰਤ ਦੇ ਖੱਤਰੀ ਨੂੰ ਹੰਗਰੀ ਦੇ ਵਿਕਟਰ ਲੋਰਿੰਚੀ ਨੇ 8-0 ਨਾਲ, 98 ਕਿਲੋਗ੍ਰਾਮ 'ਚ ਹਰਦੀਪ ਨੂੰ ਲਿ}ਆਨੀਆ ਦੇ ਵਿਲੁਸ ਲਾਰੀਨਾਈਟਿਸ ਨੇ 5-2 ਨਾਲ ਮਾਤ ਦਿੱਤੀ।