ਪੈਰਿਸ (ਪੀਟੀਆਈ) : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਿਲਪੀ ਮਹਿਲਾਵਾਂ ਦੇ 63 ਕਿਲੋਗ੍ਰਾਮ ਭਾਰ ਵਰਗ ਦੇ ਕਾਂਸੇ ਦੇ ਮੈਡਲ ਦੇ ਪਲੇਆਫ ਮੁਕਾਬਲੇ 'ਚ ਥਾਂ ਬਣਾਉਣ ਤੋਂ ਖੁੰਝ ਗਈ। ਇਸ ਤੋਂ ਪਹਿਲਾਂ ਲਲਿਤਾ (55 ਕਿਲੋਗ੍ਰਾਮ), ਪੂਜਾ ਢਾਂਢਾ (58 ਕਿਲੋਗ੍ਰਾਮ) ਤੇ ਪੂਜਾ (75 ਕਿਲੋਗ੍ਰਾਮ) ਆਖ਼ਰੀ ਸੋਲ੍ਹਾਂ ਗੇੜ 'ਚ ਹਾਰ ਕੇ ਬਾਹਰ ਹੋ ਗਈਆਂ।