ਜਵਾਬ

-ਵਿੰਡੀਜ਼ ਕਪਤਾਨ ਨੇ ਨਿੰਦਾ ਕਰਨ ਵਾਲਿਆਂ ਨੂੰ ਦਿੱਤਾ ਜਵਾਬ

-ਕਿਹਾ, ਹਰ ਕੋਈ ਆਪਣੇ ਵਿਚਾਰ ਰੱਖਣ ਲਈ ਹੈ ਆਜ਼ਾਦ

ਹੈਦਰਾਬਾਦ (ਪੀਟੀਆਈ) : ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਆਪਣੀ ਟੀਮ ਦੀ ਨਿੰਦਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਰਤ ਵਿਚ ਟੀਮ ਦੇ ਖ਼ਰਾਬ ਪ੍ਰਦਰਸ਼ਨ 'ਤੇ ਜਵਾਬ ਦਿੱਤਾ ਹੈ। ਹੋਲਡਰ ਨੇ ਬੁੱਧਵਾਰ ਨੂੰ ਕਿਹਾ ਕਿ ਇੱਥੇ ਤਕ ਕਿ ਨੌਵੇਂ ਦਹਾਕੇ ਦੀ ਕੈਰੇਬੀਆਈ ਟੀਮ ਵੀ ਭਾਰਤ ਵਿਚ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਸੀ ਜਦਕਿ ਉਸ ਟੀਮ ਵਿਚ ਬ੍ਰਾਇਨ ਲਾਰਾ ਵਰਗੇ ਦਿੱਗਜ ਬੱਲੇਬਾਜ਼ ਵੀ ਮੌਜੂਦ ਸਨ। ਵੈਸਟਇੰਡੀਜ਼ ਨੇ ਪਿਛਲੀ ਵਾਰ 1994 ਵਿਚ ਭਾਰਤ ਵਿਚ ਟੈਸਟ ਮੈਚ ਜਿੱਤਿਆ ਸੀ ਤੇ ਲਾਰਾ ਨੇ ਮੋਹਾਲੀ ਵਿਚ ਖੇਡੇ ਗਏ ਉਸ ਮੈਚ ਦੀ ਦੂਜੀ ਪਾਰੀ ਵਿਚ 91 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਭਾਰਤ ਵਿਚ ਇਹੀ ਇੱਕੋ ਇਕ ਸੀਰੀਜ਼ ਖੇਡੀ ਸੀ। ਤਿੰਨ ਮੈਚਾਂ ਦੀ ਇਹ ਸੀਰੀਜ਼ 1-1 ਨਾਲ ਡਰਾਅ ਰਹੀ ਸੀ।

ਰਾਜਕੋਟ ਵਿਚ ਪਹਿਲੇ ਟੈਸਟ ਵਿਚ ਵੈਸਟਇੰਡੀਜ਼ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਨਿੰਦਾ ਕਰਨ ਵਾਲਿਆਂ ਦੀ ਸਖ਼ਤ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ 'ਤੇ ਹੋਲਡਰ ਨੇ ਕਿਹਾ ਕਿ ਅਸੀਂ ਦੁਨੀਆ ਦੀ ਨੰਬਰ ਇਕ ਟੀਮ ਭਾਰਤ ਖ਼ਿਲਾਫ਼ ਉਸ ਦੀ ਜ਼ਮੀਨ 'ਤੇ ਖੇਡ ਰਹੇ ਹਾਂ ਤੇ ਇਤਿਹਾਸ ਗਵਾਹ ਹੈ ਕਿ ਅਸੀਂ 1994 ਤੋਂ ਬਾਅਦ ਤੋਂ ਇੱਥੇ ਟੈਸਟ ਮੈਚ ਨਹੀਂ ਜਿੱਤੇ ਹਾਂ। ਮੈਨੂੰ ਲਗਦਾ ਹੈ ਕਿ ਬ੍ਰਾਇਨ ਲਾਰਾ ਤੇ ਹੋਰ ਦਿੱਗਜ ਖਿਡਾਰੀ ਵੀ ਤਦ ਖੇਡ ਰਹੇ ਸਨ।

ਕੁਝ ਨਾ ਕੁਝ ਕਹਿੰਦੇ ਹੀ ਰਹਿਣਗੇ ਲੋਕ :

ਪਿਛਲੇ ਦਿਨੀਂ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਨੇ ਕੈਰੇਬੀਆਈ ਦੇਸ਼ਾਂ ਦੇ ਨੌਜਵਾਨਾਂ ਦੀ ਨਿੰਦਾ ਕੀਤੀ ਸੀ ਜੋ ਸਿਰਫ਼ ਟੀ-20 ਕਰਾਰ ਹਾਸਿਲ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ ਪਰ ਮੌਜੂਦਾ ਕਪਤਾਨ ਨੇ ਨਾਂ ਲਏ ਬਿਨਾਂ ਇਸ ਤੋਂ ਉਲਟ ਵਿਚਾਰ ਰੱਖੇ। ਹੋਲਡਰ ਨੇ ਕਿਹਾ ਕਿ ਹਰ ਕੋਈ ਆਪਣੇ ਵਿਚਾਰ ਰੱਖਣ ਲਈ ਆਜ਼ਾਦ ਹੈ। ਮੇਰਾ ਧਿਆਨ ਇਸ 'ਤੇ ਹੁੰਦਾ ਹੈ ਕਿ ਮੈਂ ਕੀ ਕਰਨਾ ਹੈ ਤੇ ਟੀਮ ਨੂੰ ਕੀ ਕਰਨਾ ਚਾਹੀਦਾ ਹੈ। ਉਸ 'ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਲੋਕ ਕੀ ਕਹਿ ਰਹੇ ਹਨ ਕਿਉਂਕਿ ਲੋਕ ਹਮੇਸ਼ਾ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ। ਨਿੰਦਾ ਕਰਨ ਵਾਲਿਆਂ ਨੂੰ ਅਸੀਂ ਿਯਕਟ ਖੇਡ ਕੇ ਹੀ ਚੁੱਪ ਕਰਵਾ ਸਕਦੇ ਹਾਂ ਜਾਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਹੀ ਇੱਕੋ-ਇਕ ਤਰੀਕਾ ਹੈ। ਹਾਲਾਂਕਿ ਮੈਨੂੰ ਨਹੀਂ ਲਗਦਾ ਹੈ ਕਿ ਉਹ ਕਦੀ ਚੁੱਪ ਹੋਣਗੇ।

ਟਿੱਪਣੀਆਂ ਤੋਂ ਨਾਖ਼ੁਸ਼ ਹੈ ਦਿੱਗਜ ਆਲਰਾਊਂਡਰ :

ਦੂਜੇ ਟੈਸਟ ਮੈਚ ਲਈ ਇਹ ਹਰਫ਼ਨਮੌਲਾ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਪਰ ਉਹ ਆਪਣੀ ਘੱਟ ਤਜਰਬਾ ਟੀਮ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਨਾਖ਼ੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੀਮ ਬਾਰੇ ਕਾਫੀ ਕੁਝ ਕਿਹਾ ਗਿਆ ਹੈ ਜਿਸ ਨਾਲ ਮੈਂ ਸਹਿਮਤ ਨਹੀਂ ਹਾਂ ਕਿਉਂਕਿ ਅਸੀਂ ਜੋ ਪਿਛਲੀਆਂ ਦੋ ਤਿੰਨ ਲੜੀਆਂ ਖੇਡੀਆਂ ਹਨ ਉਨ੍ਹਾਂ ਵਿਚ ਸਿਖ਼ਰਲੀਆਂ ਟੀਮਾਂ ਨੂੰ ਹਰਾਇਆ ਹੈ। ਅਸੀਂ ਓਨੀਆਂ ਸੀਰੀਜ਼ਾਂ ਨਹੀਂ ਜਿੱਤ ਸਕੇ ਜਿੰਨੀਆਂ ਅਸੀਂ ਚਾਹੁੰਦੇ ਸੀ ਪਰ ਪਿਛਲੇ ਸਾਲ ਮੈਨੂੰ ਲਗਦਾ ਹੈ ਕਿ ਅਸੀਂ ਜੋ ਚਾਰ ਜਾਂ ਪੰਜ ਸੀਰੀਜ਼ਾਂ ਖੇਡੀਆਂ ਉਨ੍ਹਾਂ ਵਿਚੋਂ ਦੋ 'ਚ ਜਿੱਤ ਦਰਜ ਕੀਤੀ। ਇਸ ਲਈ ਇਹ ਮੇਰੀ ਸਮਝ ਤੋਂ ਪਰ੍ਹੇ ਹੈ ਕਿ ਲੋਕਾਂ ਦਾ ਸਾਡੇ ਪ੍ਰਤੀ ਇੰਨਾ ਸਖ਼ਤ ਵਤੀਰਾ ਕਿਉਂ ਹੈ।

----

ਫਿਟ ਹੋਏ ਤਾਂ ਵਿਸ਼ਵ ਕੱਪ ਜ਼ਰੂਰ ਖੇਡਣਗੇ ਗੇਲ : ਜੇਸਨ

ਹੈਦਰਾਬਾਦ (ਪੀਟੀਆਈ) : ਿਯਸ ਗੇਲ ਨੇ ਚਾਹੇ ਹੀ ਅੰਤਰਰਾਸ਼ਟਰੀ ਿਯਕਟ 'ਤੇ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ (ਏਪੀਐੱਲ) ਨੂੰ ਤਰਜੀਹ ਦਿੱਤੀ ਹੋਵੇ ਪਰ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਇਹ ਧਮਾਕੇਦਾਰ ਸਲਾਮੀ ਬੱਲੇਬਾਜ਼ ਫਿੱਟ ਹੁੰਦਾ ਹੈ ਤਾਂ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਜ਼ਰੂਰ ਖੇਡੇਗਾ। ਗੇਲ ਵੈਸਟਇੰਡੀਜ਼ ਦੇ ਕੇਂਦਰੀ ਕਰਾਰ ਵਾਲੇ ਖਿਡਾਰੀਆਂ ਵਿਚ ਸ਼ਾਮਿਲ ਨਹੀਂ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਬਾਰਬਾਡੋਸ ਖ਼ਿਲਾਫ਼ ਸੈਂਕੜਾ ਲਾ ਕੇ ਆਪਣੇ ਲਿਸਟ-ਏ ਕਰੀਅਰ ਦਾ ਅੰਤ ਕੀਤਾ ਹੈ ਤੇ ਹੁਣ ਉਹ ਈਪੀਐੱਲ ਵਿਚ ਬਾਲਖ ਲੀਜੈਂਡਜ਼ ਵੱਲੋਂ ਖੇਡਣਗੇ। ਹੋਲਡਰ ਨੇ ਕਿਹਾ ਕਿ ਉਹ (ਗੇਲ) ਜੇ ਫਿੱਟ ਰਹਿੰਦਾ ਹੈ ਤਾਂ ਯਕੀਨੀ ਤੌਰ 'ਤੇ ਵਿਸ਼ਵ ਕੱਪ ਵਿਚ ਖੇਡੇਗਾ। ਅਸੀਂ ਉਨ੍ਹਾਂ ਦਾ ਟੀਮ ਵਿਚ ਸਵਾਗਤ ਕਰਾਂਗੇ। ਜੇ ਤੁਸੀਂ ਸਾਲ ਦੀ ਸ਼ੁਰੂਆਤ 'ਤੇ ਗੌਰ ਕਰੋਗੇ ਤਾਂ ਗੇਲ ਨੇ ਖ਼ੁਦ ਨੂੰ ਵਿਸ਼ਵ ਕੱਪ ਕੁਆਲੀਫਾਇਰ ਲਈ ਉਪਲੱਬਧ ਰੱਖਿਆ ਸੀ। ਉਹ ਵੈਸਟਇੰਡੀਜ਼ ਵੱਲੋਂ ਖੇਡਣਾ ਚਾਹੁੰਦੇ ਹਨ ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।

ਕਰੀਅਰ ਦੇ ਆਖ਼ਰੀ ਦੌਰ 'ਚ ਨੇ ਿਯਸ :

ਹੋਲਡਰ ਤੋਂ ਜਦ ਗੇਲ ਦੇ ਦੇਸ਼ 'ਤੇ ਕਲੱਬ ਨੂੰ ਤਰਜੀਹ ਦੇਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਰੱਖਿਆਤਮਕ ਵਤੀਰਾ ਅਪਣਾਇਆ ਤੇ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਨਹੀਂ ਹੈ। ਿਯਸ ਸਟਾਰ ਖਿਡਾਰੀ ਹੈ ਤੇ ਉਹ ਸੰਭਵ ਤੌਰ 'ਤੇ ਆਪਣੇ ਕਰੀਅਰ ਦੇ ਆਖ਼ਰੀ ਦੌਰ ਵਿਚ ਹੈ। ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਇਕ ਹੋਰ ਖਿਡਾਰੀ ਨੂੰ ਮੌਕਾ ਮਿਲੇਗਾ। ਸਾਡੇ ਕੋਲ ਵਿਸ਼ਵ ਕੱਪ ਲਈ ਹੁਣ ਕਾਫੀ ਘੱਟ ਸਮਾਂ ਬਚਿਆ ਹੈ ਤੇ ਇਸ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਕੋਲ ਕੀ ਬਦਲ ਹਨ।

----

ਉਮੇਸ਼ ਬਦਕਿਸਮਤ, ਰਾਹੁਲ 'ਚ ਲਾਜਵਾਬ ਯੋਗਤਾ : ਅਰੁਣ

ਹੈਦਰਾਬਾਦ (ਪੀਟੀਆਈ) : ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਮੁਤਾਬਕ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਵਿਚ ਸ਼ਾਨਦਾਰ ਯੋਗਤਾ ਹੈ ਜਿਨ੍ਹਾਂ ਨਾਲ ਰਹਿਣ ਦੀ ਲੋੜ ਹੈ ਪਰ ਇਕ ਵਾਰ ਨਾਕਾਮੀ ਤੋਂ ਬਾਅਦ ਵਾਰ-ਵਾਰ ਟੀਮ 'ਚੋਂ ਬਾਹਰ ਕਰ ਦਿੱਤੇ ਜਾਣ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਬਦਕਿਸਮਤ ਖਿਡਾਰੀ ਹਨ।

ਪਿਛਲੀਆਂ 16 ਟੈਸਟ ਪਾਰੀਆਂ ਵਿਚ 14 ਨਾਕਾਮੀਆਂ ਦੇ ਬਾਵਜੂਦ ਰਾਹੁਲ ਨੂੰ ਆਸਟ੫ੇਲੀਆ ਵਿਚ ਹੋਣ ਵਾਲੀ ਟੈਸਟ ਲੜੀ ਨੂੰ ਦੇਖਦੇ ਹੋਏ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਵਿਚ ਇਕ ਹੋਰ ਮੌਕਾ ਮਿਲ ਸਕਦਾ ਹੈ ਜਦਕਿ ਜਸਪ੍ਰੀਤ ਬੁਮਰਾਹ ਤੇ ਇਸ਼ਾਂਤ ਸ਼ਰਮਾ ਦੇ ਮੁੜਨ 'ਤੇ ਉਮੇਸ਼ ਨੂੰ ਬਾਹਰ ਹੋਣਾ ਪੈ ਸਕਦਾ ਹੈ। ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚ ਉਮੇਸ਼ ਦੇ ਇਕ-ਇਕ ਟੈਸਟ ਬਾਰੇ ਅਰੁਣ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਉਮੇਸ਼ ਨੂੰ ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਦਾ ਕਾਰਨ ਇਹ ਹੈ ਕਿ ਜੋ ਗੇਂਦਬਾਜ਼ ਖੇਡੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਮੇਸ਼ ਨੇ ਹਾਲਾਂਕਿ ਇਨ੍ਹਾਂ ਦੋ ਦੌਰਿਆਂ ਤੋਂ ਪਹਿਲਾਂ ਭਾਰਤੀ ਜ਼ਮੀਨ 'ਤੇ ਵਿਕਟਾਂ ਦੇ ਮਦਦਗਾਰ ਨਾ ਹੋਣ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕੀਤਾ ਸੀ। ਅਰੁਣ ਨੇ ਕਿਹਾ ਕਿ ਅਸੀਂ ਉਮੇਸ਼ ਨੂੰ ਅਜਿਹੇ ਗੇਂਦਬਾਜ਼ ਦੇ ਰੂਪ ਵਿਚ ਦੇਖਦੇ ਹਾਂ ਜੋ ਤੇਜ਼ ਰਫ਼ਤਾਰ ਨਾਲ ਗੇਂਦ ਕਰ ਸਕਦਾ ਹੈ। ਸਾਡੇ ਕੋਲ ਗੇਂਦਬਾਜ਼ਾਂ ਨੂੰ ਰੋਟੇਟ ਕਰਨ ਦੀ ਪ੍ਰਣਾਲੀ ਵੀ ਹੈ ਜਿਸ ਨਾਲ ਕਿ ਉਹ ਤਰੋਤਾਜ਼ਾ ਰਹਿਣ ਤੇ ਉਮੇਸ਼ ਇਸ ਦਾ ਹਿੱਸਾ ਹਨ।

ਭਵਿੱਖ ਦਾ ਬੱਲੇਬਾਜ਼ ਹੈ ਲੋਕੇਸ਼ :

ਰਾਹੁਲ ਦੇ ਲਗਾਤਾਰ ਘੱਟ ਸਕੋਰ ਬਾਰੇ ਪੁੱਛਣ 'ਤੇ ਕੋਚ ਨੇ ਸੰਕੇਤ ਦਿੱਤੇ ਕਿ ਉਨ੍ਹਾਂ ਨੂੰ ਲੰਬੀ ਰੇਸ ਦੇ ਘੋੜੇ ਵਜੋਂ ਦੇਖਿਆ ਜਾ ਰਿਹਾ ਹੈ। ਅਰੁਣ ਨੇ ਕਿਹਾ ਕਿ ਤਕਨੀਕੀ ਕਮਜ਼ੋਰੀ ਜਿਵੇਂ ਕਿ ਤੁਸੀਂ ਲੋਕ ਸਮਝਦੇ ਹੋ, ਮੈਨੂੰ ਇਸ ਬਾਰੇ ਨਹੀਂ ਪਤਾ ਪਰ ਰਵੀ ਸ਼ਾਸਤਰੀ ਤੇ ਸੰਜੇ ਬਾਂਗੜ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ। ਇਕ ਕੋਚ ਵਜੋਂ ਮੈਨੂੰ ਲਗਦਾ ਹੈ ਕਿ ਰਾਹੁਲ ਸ਼ਾਨਦਾਰ ਖਿਡਾਰੀ ਹਨ ਜਿਸ ਵਿਚ ਸ਼ਾਨਦਾਰ ਯੋਗਤਾ ਹੈ ਜਿਸ ਨਾਲ ਕਾਇਮ ਰਹਿਣ ਚਾਹੀਦਾ ਹੈ। ਰਾਹੁਲ ਦੇ ਰੂਪ ਵਿਚ ਸਾਡੇ ਕੋਲ ਭਵਿੱਖ ਲਈ ਬਿਹਤਰੀਨ ਬੱਲੇਬਾਜ਼ ਹੈ।