ਧਰਮਸ਼ਾਲਾ : ਅੰਤਰਰਾਸ਼ਟਰੀ ਿਯਕਟ ਸਟੇਡੀਅਮ ਧਰਮਸ਼ਾਲਾ 'ਚ 10 ਦਸੰਬਰ ਨੂੰ ਹੋਣ ਵਾਲੇ ਭਾਰਤ ਬਨਾਮ ਸ੍ਰੀਲੰਕਾ ਵਨ ਡੇ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਮੰਗਲਵਾਰ ਤੋਂ ਸ਼ੁਰੂ ਹੋ ਗਈ। ਪਹਿਲੇ ਗੇੜ 'ਚ ਆਨਲਾਈਨ ਟਿਕਟਾਂ ਦੀ ਵਿਕਰੀ 'ਚ ਦਰਸ਼ਕ ਪੇਟੀਐੱਮ ਨਾਲ ਵੀ ਅਦਾਇਗੀ ਕਰ ਸਕਦੇ ਹਨ। ਬੁਕਿੰਗ ਕਾਊਂਟਰ 'ਤੇ ਅਜੇ ਟਿਕਟਾਂ ਦੀ ਵਿਕਰੀ ਲਈ ਮਿਤੀ ਤੈਅ ਨਹੀਂ ਹੋਈ ਹੈ।