ਧਰਮਸ਼ਾਲਾ : ਤਰੇਲ ਦੀ ਸਥਿਤੀ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਮੋਹਾਲੀ ਤੇ ਧਰਮਸ਼ਾਲਾ 'ਚ ਹੋਣ ਵਾਲੇ ਵਨ ਡੇ ਮੁਕਾਬਲਿਆਂ ਨੂੰ ਦੋ ਘੰਟੇ ਪਹਿਲਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਇਸ ਦੇ ਬਾਵਜੂਦ ਦੂਜੀ ਪਾਰੀ 'ਚ ਤਰੇਲ ਦੀ ਭੂਮਿਕਾ ਅਹਿਮ ਹੋਵੇਗੀ ਇਸ ਲਈ ਟਾਸ ਜਿੱਤਣ ਵਾਲੀ ਟੀਮ ਨੂੰ ਫ਼ਾਇਦਾ ਮਿਲ ਸਕਦਾ ਹੈ। ਤਰੇਲ ਕਾਰਨ ਬੀਸੀਸੀਆਈ ਨੇ ਸ਼ੁਰੂਆਤੀ ਦੋ ਵਨ ਡੇ ਦੁਪਹਿਰ ਡੇਢ ਦੀ ਬਜਾਏ ਸਵੇਰੇ 11.30 ਵਜੇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਮੈਚ ਤੋਂ ਪਹਿਲਾਂ ਦੋਵਾਂ ਹੀ ਟੀਮਾਂ ਦੇ ਖਿਡਾਰੀਆਂ ਨੇ ਸਖ਼ਤ ਅਭਿਆਸ ਕੀਤਾ। ਦੋਵੇਂ ਹੀ ਟੀਮਾਂ ਪਹਿਲਾ ਮੈਚ ਜਿੱਤ ਕੇ ਸੀਰੀਜ਼ 'ਚ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕਰਨਗੀਆਂ।