-ਪਹਿਲੀ ਵਾਰ ਦੇਸ਼ 'ਚ ਹੋ ਰਹੀ ਵਿਸ਼ਵ ਮਹਿਲਾ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਦੇਸ਼ ਦੇ ਦਸ ਖਿਡਾਰੀ ਵਿਖਾਉਣਗੇ ਦਮ

ਗੁਹਾਟੀ (ਪੀਟੀਆਈ): ਭਾਰਤ ਐਤਵਾਰ ਨੂੰ ਇਥੇ ਸ਼ੁਰੂ ਹੋ ਰਹੀ ਪੰਜਵੀਂ ਵਿਸ਼ਵ ਮਹਿਲਾ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਘਰੇਲੂ ਹਾਲਾਤਾਂ ਦਾ ਫਾਇਦਾ ਉਠਾ ਕੇ 2011 ਤੋਂ ਬਾਅਦ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗਾ, ਹਾਲਾਂਕਿ ਮਜ਼ਬੂਤ ਵਿਰੋਧੀਆਂ ਦੀ ਮੌਜ਼ੂਦਗੀ 'ਚ ਮੇਜ਼ਬਾਨ ਦੇਸ਼ ਦੇ ਮੁੱਕੇਬਾਜ਼ਾਂ ਦੀ ਰਾਹ ਆਸਾਨ ਨਹੀਂ ਹੋਵੇਗੀ। ਭਾਰਤ ਦੀ ਦਸ ਮੈਂਬਰੀ ਮਜ਼ਬੂਤ ਟੀਮ ਸਰਜੂਬਾਲਾ ਦੇ ਪ੫ਦਰਸ਼ਨ ਨੂੰ ਦੁਹਰਾਉਣ ਲਈ ਬੇਤਾਬ ਹੈ। ਜੋ ਕੌਮਾਂਤਰੀ ਮੁੱਕੇਬਾਜੀ ਸੰਘ ਦੇ ਉਮਰ ਵਰਗ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਣ ਵਾਲੀ ਇਕੋਇਕ ਭਾਰਤੀ ਮੁੱਕੇਬਾਜ਼ ਹੈ। ਹੁਣ ਸੀਨੀਅਰ ਟੀਮ ਦਾ ਨਿਯਮਿਤ ਹਿੱਸਾ ਸਰਜੂਬਾਲਾ ਨੇ ਤੁਰਕੀ 'ਚ 2011 'ਚ ਸੋਨ ਤਮਗਾ ਜਿੱਤਿਆ ਸੀ। ਉਸਤੋਂ ਬਾਅਦ ਸਰਬੋਤਮਗ ਪ੫ਦਰਸ਼ਨ ਹੁਣ ਸੀਨੀਅਰ ਟੀਮ ਨੂੰ ਇਕ ਹੋਰ ਮੈਂਬਰ ਸਾਬਕਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਰਿਹਾ, ਜਿਨ੍ਹਾਂ ਨੇ 2013 'ਚ ਚਾਦੀ ਤਮਗਾ ਜਿੱਤਿਆ।

ਭਾਰਤ ਦੇ ਇਟਲੀ ਦੇ ਕੋਚ ਰਾਫ਼ੇਲ ਬਰਾਗਾਮਾਸਕੋ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਮੁਕਾਬਲੇਬਾਜ਼ ਯੁਵਾ ਟੂਰਨਾਮੈਂਟ ਹੈ। ਮੁਕਾਬਲੇਬਾਜ਼ਾਂ ਦੀ ਗਿਣਤੀ ਤੇ ਮੁੱਕੇਬਾਜ਼ਾਂ ਦੇ ਪੱਧਰ 'ਚ ਪੁਰਸ਼ ਮੁਕਾਬਲੇਬਾਜ਼ਾਂ ਦੀ ਤੁਲਨਾ 'ਚ ਕਾਫੀ ਸੁਧਾਰ ਹੋਇਆ ਹੈ। ਸਾਨੂੰ ਜਿਨ੍ਹਾਂ ਵਿਰੋਧੀਆਂ ਤੋਂ ਜ਼ਿਆਦਾ ਚੁਣੌਤੀ ਮਿਲੇਗੀ ਉਨ੍ਹਾਂ 'ਚ ਚੀਨ, ਰੂਸ, ਕਜਾਖ਼ਿਸਤਾਨ ਤੋਂ ਇਲਾਵਾ ਫਰਾਂਸ, ਇੰਗਲੈਂਡ ਤੇ ਯੂਯੇਨ ਵੀ ਸ਼ਾਮਲ ਹੈ ਮੈਂ ਆਸਵੰਦ ਹਾਂ ਕਿ ਸਾਡੇ ਖਿਡਾਰੀ ਪੋਡੀਅਮ 'ਚ ਥਾਂ ਬਣਾਉਣ ਲਈ ਆਪਣਾ ਸਰਬੋਤਮ ਪ੫ਦਰਸ਼ਨ ਕਰਨਗੇ।