ਸ਼ਹਿਰ ਦੇ ਮੁੱਖ ਕਾਰਜਕਾਰੀ ਲਿਊਂਗ ਨੇ ਰੱਖਿਆ ਪ੍ਰਸਤਾਵ

ਹਾਂਗਕਾਂਗ, (ਏਜੰਸੀਆਂ) : ਹਾਂਗਕਾਂਗ ਸਰਕਾਰ ਨੇ ਅਗਲੇ ਹਫਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਦੀ ਉਮੀਦ ਜਤਾਈ ਹੈ। ਸ਼ਿਨਹੁਆ ਦੇ ਮੁਤਾਬਕ ਸ਼ਹਿਰ ਦੇ ਮੁੱਖ ਕਾਰਜਕਾਰੀ ਲਿਊਂਗ ਚੁਨ ਿਯੰਗ ਨੇ ਕਿਹਾ ਹੈ ਕਿ ਵੋਟ ਪਾਉਣ ਦੇ ਸਵਾਲ 'ਤੇ ਅਸੀਂ ਵਿਦਿਆਰਥੀਆਂ ਨਾਲ ਜਲਦੀ ਹੀ ਗੱਲਬਾਤ ਕਰਨਾ ਚਾਹੁੰਦੇ ਹਾਂ।

ਲਿਊਂਗ ਵੱਲੋਂ ਗੱਲਬਾਤ ਦਾ ਪ੍ਰਸਤਾਵ ਉਸ ਵੀਡੀਓ ਦੇ ਦੋ ਦਿਨ ਬਾਅਦ ਆਇਆ ਹੈ ਜਿਸ 'ਚ ਸਾਦੇ ਕਪੜਿਆਂ 'ਚ ਅਧਿਕਾਰੀਆਂ ਨੂੰ ਜਮੀਨ 'ਤੇ ਪਏ ਅਤੇ ਹੱਥਕੜੀ ਲਗੇ ਇਕ ਪ੍ਰਦਰਸ਼ਨਕਾਰੀ ਨੂੰ ਕੁੱਟਦੇ ਦਿਖਾਇਆ ਗਿਆ ਹੈ। ਪ੍ਰਦਰਸ਼ਨਕਾਰੀ ਤਿੰਨ ਹਫਤਿਆਂ ਤੋਂ ਸ਼ਹਿਰ 'ਚ ਰਾਜਨੀਤਕ ਸੁਧਾਰਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਮੁੱਖ ਹਿੱਸਿਆਂ 'ਤੇ ਕਬਜ਼ਾ ਕਰ ਰੱਖਿਆ ਹੈ। ਉਹ ਸ਼ਹਿਰ ਦੇ ਮੁੱਖ ਪ੍ਰਬੰਧਕ ਲਿਊਂਗ ਚੁਨ ਿਯੰਗ ਦੇ ਅਸਤੀਫੇ ਜਾਂ ਫਿਰ ਉਨ੍ਹਾਂ ਨੂੰ ਹਟਾਏ ਜਾਣ ਦੀ ਮੰਗ ਵੀ ਕਰ ਰਹੇ ਹਨ। ਲਿਊਂਗ ਨੂੰ ਚੀਨ ਸਰਕਾਰ ਦੀ ਕਠਪੁਤਲੀ ਮੰਨਿਆ ਜਾਂਦਾ ਹੈ। ਪ੍ਰਦਰਸ਼ਨਕਾਰੀ 2017 ਦੀਆਂ ਚੋਣਾਂ 'ਚ ਵੋਟ ਪਾਉਣ ਦੇ ਅਧਿਕਾਰ ਲਈ ਪੂੁਰੀ ਆਜ਼ਾਦੀ ਚਾਹੁੰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਚੀਨ ਉਮੀਦਵਾਰਾਂ ਦੀ ਸੂਚੀ 'ਤੇ ਪਾਬੰਦੀ ਨਾ ਲਗਾਏ। ਪਿਛਲੇ ਹਫਤੇ ਸ਼ਹਿਰ ਦੀ ਮੁੱਖ ਸਕੱਤਰ ਕੈਰੀ ਲੇਮ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਦੇ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਵਿਦਿਆਰਥੀਆਂ ਨਾਲ ਸਕਾਰਾਤਮਕ ਗੱਲਬਾਤ ਕਰਨਾ ਅਸੰਭਵ ਹੈ।