* ਪਾਕਿਸਤਾਨੀ ਗੇਂਦਬਾਜ਼ ਯਾਸਿਰ ਨੇ ਟੈਸਟ 'ਚ ਝਟਕੀਆਂ ਸਭ ਤੋਂ ਤੇਜ਼ 200 ਵਿਕਟਾਂ

ਅਬੂ ਧਾਬੀ (ਏਜੰਸੀ) : ਪਾਕਿਸਤਾਨ ਦੇ ਲੈਗ ਸਪਿਨਰ ਯਾਸਿਰ ਸ਼ਾਹ ਵੀਰਵਾਰ ਨੂੰ ਸਭ ਤੋਂ ਤੇਜ਼ੀ ਨਾਲ 200 ਟੈਸਟ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ ਦੇ ਚੌਥੇ ਦਿਨ 82 ਸਾਲ ਪੁਰਾਣਾ ਰਿਕਾਰਡ ਤੋੜਿਆ।

ਸ਼ਾਹ ਨੇ ਵਿਲ ਸਮਰਵਿਲੇ ਨੂੰ ਐੱਲਬੀਡਬਲਯੂ ਆਊਟ ਕਰਕੇ ਦੂਜਾ ਵਿਕਟ ਲਿਆ। ਉਨ੍ਹਾਂ ਆਸਟ੫ੇਲੀਆ ਲੈੱਗ ਸਪਿਨਰ ਕਲਾਰੀ ਗਿ੍ਰਮੇਟ ਦਾ 1936 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ 'ਚ ਬਣਾਇਆ ਰਿਕਾਰਡ ਤੋੜਿਆ। ਗਿ੍ਰਮੇਟ ਨੇ 36 ਟੈਸਟ 'ਚ ਇਹ ਅੰਕੜਾ ਛੋਹਿਆ ਸੀ, ਜਦਕਿ ਸ਼ਾਹ 33 ਟੈਸਟ 'ਚ ਇੱਥੇ ਤਕ ਪੁੱਜੇ। ਯਾਸਿਰ ਨੇ 14 ਵਿਕਟਾਂ ਦੀ ਮਦਦ ਨਾਲ ਪਾਕਿਸਤਾਨ ਨੇ ਦੁਬਈ 'ਚ ਸੀਰੀਜ਼ 1-1 ਨਾਲ ਬਰਾਬਰ ਕੀਤੀ ਸੀ। ਹੁਣ ਉਨ੍ਹਾਂ ਦੇ ਤਿੰਨ ਟੈਸਟ 'ਚ 27 ਵਿਕਟਾਂ ਹਨ। ਯਾਸਿਰ ਨੇ 50 ਵਿਕਟਾਂ ਨੌਂ ਟੈਸਟ 'ਚ ਪੂਰੀਆਂ ਕੀਤੀਆਂ ਸਨ, ਜਦਕਿ 17 ਟੈਸਟ 'ਚ 100 ਵਿਕਟ ਪੂਰੇ ਕਰ ਲਏ ਸਨ। ਹਾਲਾਂਕਿ ਵੀਰਵਾਰ ਨੂੰ ਤੀਜੇ ਟੈਸਟ ਮੁਕਾਬਲੇ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (ਅਜੇਤੂ 139) ਤੇ ਹੇਨਰੀ ਨਿਕੋਲਸ (ਅਜੇਤੂ 90) ਨੇ ਸ਼ਾਨਦਾਰ ਪਾਰੀਆਂ ਖੇਡ ਕੇ ਯਾਸਿਰ ਸ਼ਾਹ ਦੇ ਪ੍ਰਦਰਸ਼ਨ ਦੀ ਖੁਸ਼ੀ ਨੂੰ ਘੱਟ ਕਰ ਦਿੱਤਾ। ਚੌਥੇ ਦਿਨ ਦੀ ਸ਼ੁਰੂਆਤ ਨਿਊਜ਼ੀਲੈਂਡ ਨੇ ਦੋ ਵਿਕਟਾਂ 'ਤੇ 26 ਦੌੜਾਂ ਨਾਲ ਕੀਤੀ। ਜਲਦੀ ਸਮਰਵਿਲੇ (04) ਤੇ ਤਜਰਬੇਕਾਰ ਬੱਲੇਬਾਜ਼ ਰਾਸ ਟੇਲਰ (22) ਪੈਵੇਲੀਅਨ ਪਰਤ ਗਏ। 60 ਦੌੜਾਂ 'ਤੇ ਚਾਰ ਵਿਕਟ ਗੁਆ ਕੇ ਸੰਕਟ 'ਚ ਿਘਰੀ ਨਿਊਜ਼ੀਲੈਂਡ ਟੀਮ ਨੂੰ ਇੱਥੋਂ ਵਿਲੀਅਮਸਨ ਤੇ ਨਿਕੋਲਸ ਨੇ ਸੰਭਾਲਿਆ। ਦੋਵਾਂ ਨੇ ਪੰਜਵੇਂ ਵਿਕਟ ਲਈ 212 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਨੇ ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤਕ ਦੂਜੀ ਪਾਰੀ 'ਚ ਚਾਰ ਵਿਕਟਾਂ 'ਤੇ 274 ਦੌੜਾਂ ਬਣਾਈਆਂ ਤੇ ਉਸ ਦਾ ਕੁੱਲ ਵਾਧਾ 198 ਦੌੜਾਂ ਦਾ ਹੋਇਆ, ਜਦਕਿ ਉਸ ਦੀਆਂ ਛੇ ਵਿਕਟਾਂ ਬਾਕੀ ਹਨ। ਵਿਲੀਅਮਸਨ ਨੇ ਆਪਣੀ ਪਾਰੀ 'ਚ 282 ਗੇਂਦਾਂ 'ਚ 13 ਚੌਕੇ ਲਗਾਏ, ਜਦਕਿ ਨਿਕੋਲਸ ਨੇ 243 ਗੇਂਦਾਂ 'ਚ ਅੱਠ ਚੌਕੇ ਮਾਰੇ। ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 274 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਪਾਕਿ ਟੀਮ ਨੇ 248 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।