ਕਰਾਚੀ (ਏਜੰਸੀ) : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਮੁਹੰਮਦ ਹਫ਼ੀਜ਼ ਨੂੰ ਸਲਾਹ ਦਿੱਤੀ ਹੈ ਕਿ ਅਪਣੇ ਿਯਕਟ ਕਰੀਅਰ ਨੂੰ ਲੰਮਾ ਖਿੱਚਣ ਲਈ ਉਹ ਗੇਂਦਬਾਜ਼ੀ ਨੂੰ ਛੱਡ ਕੇ ਬੱਲੇਬਾਜ਼ੀ 'ਤੇ ਧਿਆਨ ਦੇਵੇ। ਅਕਰਮ ਨੇ ਇਥੇ ਪੱਤਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਲਗਦਾ ਹੈ ਕਿ ਹੁਣ ਹਫ਼ੀਜ਼ ਨੂੰ ਗੇਂਦਬਾਜ਼ੀ ਛੱਡ ਦੇਣੀ ਚਾਹੀਦੀ ਹੈ ਤ ਸਿਰਫ਼ ਬੱਲੇਬਾਜੀ 'ਤੇ ਧਿਆਨ ਦੇਣਾ ਚਾਹੀਦਾ ਹੈ। ਆਪਣੀ ਬੱਲੇਬਾਜ਼ੀ 'ਤੇ ਹੋਰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਕੌਮਾਂਤਰੀ ਿਯਕਟ ਪ੫ੀਸ਼ਦ ਨੇ ਪਿਛਲੇ ਮਹੀਨੇ ਤੀਜੀ ਵਾਰ ਹਫ਼ੀਜ਼ ਦੇ ਗੇਂਦਬਾਜ਼ੀ ਐਕਸ਼ਨ ਨੂੰ ਸ਼ੱਕੀ ਪਾਇਆ ਗਿਆ ਸੀ ਤੇ ਵੀਵਾਰ ਨੂੰ ਉਨ੍ਹਾਂਨੂੰ ਬਾਇਓਮੈਕਨਿਕਸ ਪ੫ੀਖਣ ਪਾਸ ਕਰਨ ਤਕ ਕੌਮਾਂਤਰੀ ਕਿ੫ਕਟ 'ਚ ਗੇਂਦਬਾਜ਼ੀ ਤੋਂ ਬਰਖਾਸਤ ਕਰ ਦਿੱਤਾ ਗਿਆ। ਪਾਕਿਸਤਾਨ ਦਾ ਇਹ ਆਲਰਾਊਂਡਰ ਇੰਗਲੈਂਡ 'ਚ ਗੇਂਦਬਾਜੀ ਮੁਲਾਂਕਣ ਪ੫ੀਖਣ 'ਚ ਨਾਕਾਮ ਰਿਹਾ ਸੀ ਜਿਸ ਤੋਂ ਬਾਅਦ ਆਈਸੀਸੀ ਨੇ ਉਨ੍ਹਾਂ ਦੇ ਗੇਂਦਬਾਜੀ ਐਕਸ਼ਨ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ। ਅਕਰਮ ਨੇ ਕਿਹਾਕਿ ਆਈਸੀਸੀ ਮੈਚ ਅਧਿਕਾਰੀਆਂ ਨੇ ਹਫ਼ੀਜ਼ ਦੀ ਸ਼ਿਕਾਇਤ ਕਰਨ ਤੇ ਇਸ ਆਲਰਾੳਂੂਡਰ ਦੇ ਗੇਂਦਬਾਜ਼ੀ ਪ੫ੀਖਣ 'ਚ ਨਾਕਾਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਫੈਸਲਾ ਕਰਨਾ ਚਾਹੀਦਾ ਸੀ। ਅਕਰਮ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਹਫ਼ੀਜ਼ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਕਾਫ਼ੀ ਗੇਂਦਬਾਜ਼ੀ ਕਰ ਰਿਹਾ ਹੈ ਤੇ ਜਦੋਂ ਉਹ ਕਾਫੀ ਗੇਂਦਬਾਜ਼ੀ ਕਰਦਾ ਹੈ ਤਾਂ ਥਕ ਜਾਂਦਾ ਹੈ ਜੋ ਸੁਭਾਵਿਕ ਹੈ ਤੇ ਮੈਨੂੰ ਲਗਦਾ ਹੈ ਕਿ ਉਦੋਂ ਉਸਦੀ ਕੁੂਹਣੀ 15 ਡਿਗਰੀ ਤੋਂ ਜ਼ਿਆਦਾ ਮੁੜਦੀ ਹੈ ਜੋ ਆਈਸੀਸੀ ਦੀ ਮਨਜ਼ੂਰੀ 'ਚ ਹੈ।