ਆਈਐੱਲਐੱਲ-4

-ਦੋ ਮੈਚ ਗੋਲਰਹਿਤ ਡਰਾਅ ਰਹਿਣ ਤੋਂ ਬਾਅਦ ਟੂਰਨਾਮੈਂਟ 'ਚ ਨਿਕਲਿਆ ਪਹਿਲਾ ਨਤੀਜਾ

- ਗੋਆ ਦੇ ਫੈਰਰਨ ਕੋਰੋਮਿਨਾਸ ਨੇ ਕੀਤਾ ਇਸ ਸੈਸ਼ਨ ਦਾ ਪਹਿਲਾ ਗੋਲ

ਚੇਨਈ (ਪੀਟੀਆਈ) : ਇੰਡੀਅਨ ਸੁਪਰ ਲੀਗ ਦੇ ਚੌਥੇ ਸੰਸਕਰਨ 'ਚ ਪਹਿਲੇ ਦੋ ਮੁਕਾਬਲੇ ਗੋਲ ਰਹਿਤ ਡਰਾਅ ਰਹਿਣ ਤੋਂ ਬਾਅਦ ਆਖਰਕਾਰ ਤੀਜੇ ਮੁਕਾਬਲੇ ਦਾ ਨਤੀਜਾ ਨਿਕਲਿਆ, ਜਦੋਂ ਐਫ਼ਸੀ ਗੋਆ ਨੇ ਚੇਨਈਅਨ ਐਫਸੀ ਨੂੰ 3-2 ਨਾਲ ਹਰਾ ਦਿੱਤਾ।

ਗੋਆ ਦੀ ਟੀਮ ਨੇ ਪਹਿਲੇ ਹਾਫ 'ਚ ਦੂਜੇ ਮਿੰਟ 'ਚ ਹੀ ਨਰਾਇਣ ਦਾਸ ਨੇ ਫੋਰਰਨ ਕੋਰੋਮਿਨਾਸ ਦੇ ਨਾਲ ਚੰਗਾ ਤਾਲਮੇਲ ਕਰਕੇ ਗੋਲ ਦਾ ਯਤਨ ਕੀਤਾ, ਪਰ ਕੋਰੋਮਿਨਾ ਆਊਟ ਸਾਈਡ 'ਤੇ ਬੈਠੇ। ਮੈਚ ਦਰਮਿਆਨ ਬ੫ੈਂਡਨ ਫਰਨਾਂਡਿਸ, ਮੈਨੂਅਲ ਲੰਬਜਾਰੋਟੇ ਬਰੂਨੋ ਤੇ ਫੇੇਰਰਨ ਕੋਰੋਮਿਨਾਮ ਨੇ ਆਈਐੱਸਐੱਲ-4 ਦਾ ਪਹਿਲਾ ਗੋਲ ਕੀਤਾ। ਇਸ ਦੇ ਚਾਰ ਮਿੰਟ ਬਾਅਦ ਮੈੇਨੂੁਅਲ ਲੰਜਾਰੋਟੇ ਨੇ ਗੋਲ ਕਰਕੇ ਗੋਆ ਦੇ ਸਕੋਰ ਨੂੰ 2-0 ਕਰ ਦਿੱਤਾ। ਗੋਆ ਲਈ ਪਹਿਲੇ ਹਾਫ਼ 'ਚ ਹੀ ਆਖਰੀ ਗੋਲ ਮੰਦਰ ਰਾਵ ਦੇਸਾਈ ਨੇ ਕੀਤਾ ਤੇ ਟੀਮ ਨੂੰ 3-0 ਨਾਲ ਵਾਧਾ ਦਿਵਾਇਆ। ਦੂਜੇ ਹਾਫ 'ਚ ਗੋਆ ਦੀ ਟੀਮ ਚੇਨਈ 'ਤੇ ਰੈਲੀਓਂ ਨਾਲ ਭਾਰੀ ਪਈ। ਚੇਨਈਅਨ ਟੀਮ ਹਾਲਾਂਕਿ ਇਸ ਹਾਫ 'ਚ ਦੋ ਗੋਲ ਕਰਨ 'ਚ ਸਫ਼ਲ ਰਹੀ ਪਰ ਗੋਆ ਨੇ ਇਹ ਮੁਕਾਬਲਾ 3-2 ਦੇ ਫਰਕ ਨਾਲ ਜਿੱÎਤ ਲਿਆ।