ਉਮੀਦਾਂ ਪੂਰੀਆਂ

-ਲੰਮੇ ਸਮੇਂ ਤੋਂ ਭਾਰਤ ਨੂੰ ਸੀ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਖਿਡਾਰੀ ਦੀ ਭਾਲ

-ਇੰਗਲੈਂਡ ਦੀਆਂ ਪਿੱਚਾਂ 'ਤੇ ਜ਼ਿਆਦਾ ਮਦਦਗਾਰ ਸਾਬਿਤ ਹੁੰਦੇ ਹਨ ਪਾਂਡਿਆ

ਪੰਜਾਬੀ ਜਾਗਰਣ ਨੈੱਟਵਰਕ, ਨਵੀਂ ਦਿੱਲੀ : 2015-16 ਸੈਸ਼ਨ 'ਚ ਸੱਤ ਮਹੀਨੇ ਅੰਦਰ ਲਗਾਤਾਰ ਤਿੰਨ ਵਨ ਡੇ ਲੜੀਆਂ ਹਾਰਨ ਤੋਂ ਬਾਅਦ ਉਸ ਵੇਲੇ ਦੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਸਟ੫ੇਲੀਆ 'ਚ ਇਹ ਕਹਿਣਾ ਪਿਆ ਸੀ ਕਿ ਸਾਡੇ ਕੋਲ ਇਕ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਖਿਡਾਰੀ ਦੀ ਕਮੀ ਹੈ। ਇਸ ਕਾਰਨ ਵਿਦੇਸ਼ੀ ਪਿੱਚਾਂ 'ਤੇ ਸਾਨੂੰ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਸ ਤੋਂ ਇਕ ਹਫਤੇ ਬਾਅਦ ਹੀ ਇਸ ਕਮੀ ਨੂੰ ਪੂਰਾ ਕਰਨ ਲਈ 22 ਸਾਲਾ ਗੁਜਰਾਤੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ 26 ਜਨਵਰੀ ਨੂੰ ਆਸਟ੫ੇਲੀਆ ਖ਼ਿਲਾਫ਼ ਐਡੀਲੇਡ ਮੈਦਾਨ 'ਚ ਟੀ-20 ਸੀਰੀਜ਼ ਦੇ ਪਹਿਲੇ ਹੀ ਮੁਕਾਬਲੇ 'ਚ ਬਲੂ ਕੈਪ ਸੌਂਪੀ ਗਈ।

ਤਦ ਕਿਸੇ ਨੂੰ ਇਸ ਗੱਲ ਦੀ ਜ਼ਿਆਦਾ ਉਮੀਦ ਨਹੀਂ ਸੀ ਕਿ ਉਹ ਇਸ 'ਤੇ ਖ਼ਰੇ ਉਤਰਨਗੇ ਪਰ ਲਗਾਤਾਰ ਬਿਹਤਰ ਪ੍ਰਦਰਸ਼ਨ ਕਰ ਕੇ ਅਤੇ ਖ਼ਾਸ ਤੌਰ 'ਤੇ ਚੈਂਪੀਅਨਜ਼ ਟਰਾਫੀ 'ਚ ਪਾਕਿਸਤਾਨ ਖ਼ਿਲਾਫ਼ ਆਖ਼ਰੀ ਓਵਰਾਂ 'ਚ ਤਿੰਨ ਛੱਕਿਆਂ ਨਾਲ ਅੱਠ ਗੇਂਦਾਂ 'ਚ 20 ਦੌੜਾਂ ਬਣਾ ਕੇ ਉਨ੍ਹਾਂ ਨੇ ਸਾਬਿਤ ਕੀਤਾ ਕਿ ਉਹ ਟੀਮ ਇੰਡੀਆ ਦਾ ਭਵਿੱਖ ਹਨ। ਭਾਰਤ ਕੋਲ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਵਰਗੇ ਸਪਿੰਨ ਹਰਫ਼ਨਮੌਲਾ ਖਿਡਾਰੀਆਂ ਦੀ ਕਮੀ ਨਹੀਂ ਹੈ ਪਰ ਇਰਫਾਨ ਪਠਾਨ ਤੋਂ ਬਾਅਦ ਤੋਂ ਟੀਮ ਨੂੰ ਅਜਿਹੇ ਹਰਫ਼ਨਮੌਲਾ ਦੀ ਲੋੜ ਸੀ ਜੋ ਬੱਲੇਬਾਜ਼ੀ ਨਾਲ ਤੇਜ਼ ਗੇਂਦਬਾਜ਼ੀ ਵੀ ਕਰਦਾ ਹੋਵੇ ਕਿਉਂਕਿ ਭਾਰਤੀ ਪਿੱਚਾਂ 'ਚ ਤਾਂ ਸਪਿੰਨ ਹਰਫ਼ਨਮੌਲਾ ਕਾਰਗਰ ਸਾਬਿਤ ਹੁੰਦੇ ਹਨ ਪਰ ਆਸਟ੫ੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ 'ਚ ਸੀਮਰ ਹਰਫ਼ਨਮੌਲਾ ਦੀ ਲੋੜ ਹੁੰਦੀ ਹੈ।

ਭਰੋਸੇ 'ਤੇ ਖ਼ਰੇ ਉਤਰੇ :

ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੁਕਾਬਲੇ 'ਚ ਹੀ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਜਦ ਸਕੋਰ 300 ਦੌੜਾਂ ਦੇ ਪਾਰ ਲੈ ਕੇ ਜਾਣਾ ਸੀ ਤਾਂ ਕਪਤਾਨ ਵਿਰਾਟ ਨੇ ਯੁਵਰਾਜ ਸਿੰਘ ਦੇ ਆਊਟ ਹੋਣ ਤੋਂ ਬਾਅਦ ਤੇਜ਼ ਦੌੜਾਂ ਬਣਾਉਣ ਲਈ ਮੈਚ ਫਿਨਿਸ਼ਰ ਧੋਨੀ ਦੀ ਥਾਂ ਪਾਂਡਿਆ 'ਤੇ ਭਰੋਸਾ ਕੀਤਾ। ਪਾਂਡਿਆ ਵੀ ਇਸ ਭਰੋਸੇ 'ਤੇ ਖ਼ਰੇ ਉਤਰੇ। ਇਹੀ ਨਹੀਂ ਇਸ ਤੋਂ ਬਾਅਦ ਸੱਜੇ ਹੱਥ ਦੇ ਇਸ ਮੱਧ ਤੇਜ਼ ਗੇਂਦਬਾਜ਼ ਨੇ ਆਪਣੇ ਕੋਟੇ ਦੇ ਅੱਠ ਓਵਰਾਂ 'ਚ ਸਿਰਫ 43 ਦੌੜਾਂ ਖ਼ਰਚ ਕਰ ਕੇ ਦੋ ਵਿਕਟਾਂ ਵੀ ਹਾਸਿਲ ਕੀਤੀਆਂ। ਪਾਕਿਸਤਾਨ ਖ਼ਿਲਾਫ਼ ਮੈਚ 'ਚ ਜਾਂ ਤਾਂ ਤੁਸੀਂ ਹੀਰੋ ਬਣਦੇ ਹੋ ਜਾਂ ਜ਼ੀਰੋ। ਪਾਂਡਿਆ ਨੇ ਆਪਣੇ ਪ੍ਰਦਰਸ਼ਨ ਨਾਲ ਖ਼ੁਦ ਨੂੰ ਹੀਰੋ ਸਾਬਿਤ ਕਰ ਦਿੱਤਾ। ਇਹੀ ਨਹੀਂ ਸ੍ਰੀਲੰਕਾ ਖ਼ਿਲਾਫ਼ ਮੈਚ 'ਚ ਵੀ ਉਨ੍ਹਾਂ ਨੇ ਆਖ਼ਰੀ ਇਲੈਵਨ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਕਾਰਨ ਰਵੀਚੰਦਰਨ ਅਸ਼ਵਿਨ ਨੂੰ ਅਗਲੇ ਮੈਚ 'ਚ ਫਿਰ ਬਾਹਰ ਰਹਿਣਾ ਪੈ ਸਕਦਾ ਹੈ।

ਹੁਣ ਤਕ ਰਿਹਾ ਸ਼ਾਨਦਾਰ ਪ੍ਰਦਰਸ਼ਨ :

ਬੜੌਦਾ ਤੇ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਪਾਂਡਿਆ ਟੀਮ ਇੰਡੀਆ ਲਈ ਹੁਣ ਤਕ ਅੱਠ ਵਨ ਡੇ 'ਚ 60 ਦੀ ਅੌਸਤ ਨਾਲ ਤਿੰਨ ਵਾਰ ਅਜੇਤੂ ਰਹਿੰਦੇ ਹੋਏ ਇਕ ਅਰਧ ਸੈਂਕੜੇ ਨਾਲ 180 ਦੌੜਾਂ ਬਣਾ ਚੁੱਕੇ ਹਨ। ਇਸ ਵਿਚ ਉਨ੍ਹਾਂ ਨੇ 11 ਵਿਕਟਾਂ ਵੀ ਲਈਆਂ ਹਨ। ਪਾਂਡਿਆ ਨੂੰ ਟੀ-20 'ਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਪਿਛਲੇ ਸਾਲ ਨਿਊਜ਼ੀਲੈਂਡ ਖ਼ਿਲਾਫ਼ ਵਨ ਡੇ ਲੜੀ 'ਚ ਧਰਮਸ਼ਾਲਾ 'ਚ ਮੌਕਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਸ ਮੈਚ 'ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਸੀ ਪਰ ਉਨ੍ਹਾਂ ਨੇ ਸੱਤ ਓਵਰਾਂ 'ਚ ਹੀ 31 ਦੌੜਾਂ ਖ਼ਰਚ ਕਰ ਕੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਆਪਣੀ ਯੋਗਤਾ ਸਾਬਿਤ ਕਰ ਦਿੱਤੀ ਸੀ। ਪਾਂਡਿਆ ਭਾਰਤ ਲਈ 19 ਟੀ-20 ਮੁਕਾਬਲਿਆਂ 'ਚ 100 ਦੌੜਾਂ ਬਣਾਉਣ ਨਾਲ 15 ਵਿਕਟਾਂ ਲੈ ਚੁੱਕੇ ਹਨ।

ਕਿਉਂ ਹਨ ਮਹੱਤਵਪੂਰਨ :

ਭਾਰਤ ਦੇ ਜੇ ਚੰਗੇ ਹਰਫ਼ਨਮੌਲਾ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਦੇਵ, ਮਹਿੰਦਰ ਅਮਰਨਾਥ, ਵੀਨੂ ਮਾਂਕੜ, ਯੁਵਰਾਜ ਸਿੰਘ ਤੇ ਇਰਫਾਨ ਪਠਾਨ ਦਾ ਨਾਂ ਆਉਂਦਾ ਹੈ। ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਤੇ ਵਰਿੰਦਰ ਸਹਿਵਾਗ ਨੇ ਵੀ ਆਪਣੇ ਕਰੀਅਰ ਵਿਚਾਲੇ ਕੁਝ ਸਾਲਾਂ 'ਚ ਚੰਗੀ ਬੱਲੇਬਾਜ਼ੀ ਨਾਲ ਬਿਹਤਰ ਗੇਂਦਬਾਜ਼ੀ ਵੀ ਕੀਤੀ। ਇਸ ਸਮੇਂ ਅਸ਼ਵਿਨ ਤੇ ਜਡੇਜਾ ਵੀ ਖ਼ੁਦ ਨੂੰ ਹਰਫ਼ਨਮੌਲਾ ਦੇ ਤੌਰ 'ਤੇ ਸਾਬਿਤ ਕਰ ਰਹੇ ਹਨ। ਮੌਜੂਦਾ ਸਮੇਂ 'ਚ ਟੀਮ ਇੰਡੀਆ 'ਚ ਤੇਜ਼ ਗੇਂਦਬਾਜ਼ੀ ਕਰਨ ਵਾਲੇ ਇੱਕੋ ਇਕ ਹਰਫ਼ਨਮੌਲਾ ਪਾਂਡਿਆ ਹਨ। ਉਹ ਹੇਠਲੇ ਨੰਬਰ 'ਚ ਉਤਰ ਕੇ ਟੀਮ ਨੂੰ ਸੰਤੁਲਨ ਦੇਣ ਨਾਲ ਤੇਜ਼ੀ ਨਾਲ ਦੌੜਾਂ ਬਣਾਉਣ 'ਚ ਮਾਹਿਰ ਹਨ। ਉਹ 140 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟਦੇ ਹਨ ਅਤੇ ਫੀਲਡਿੰਗ 'ਚ ਵੀ ਲਾਹੇਵੰਦ ਸਾਬਿਤ ਹੁੰਦੇ ਹਨ।