ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਿਯਕਟ ਕੰਟਰੋਲ ਬੋਰਡ 'ਚ ਸੁਧਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਕਾਰਨ ਇੰਗਲੈਂਡ ਖ਼ਿਲਾਫ਼ ਮੁੰਬਈ 'ਚ ਵਨ ਡੇ ਸੀਰੀਜ਼ ਖੇਡ ਰਹੀ ਭਾਰਤ ਦੀ ਅੰਡਰ-19 ਟੀਮ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਖਿਡਾਰੀਆਂ ਤੇ ਕੋਚ ਰਾਹੁਲ ਦ੫ਾਵਿੜ ਨੂੰ ਹੁਣ ਤਕ ਬੀਸੀਸੀਆਈ ਵੱਲੋਂ ਰੋਜ਼ਾਨਾ ਭੱਤਾ ਨਹੀਂ ਮਿਲਿਆ ਹੈ। ਜੂਨੀਅਰ ਟੀਮ ਦੇ ਖਿਡਾਰੀਆਂ ਨੂੰ ਹਰ ਰੋਜ਼ 6800 ਰੁਪਏ ਭੱਤਾ ਮਿਲਦਾ ਹੈ ਪਰ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਡਿਨਰ ਲਈ ਵੀ ਆਪਣੇ ਵੱਲੋਂ ਅਦਾਇਗੀ ਕਰਨੀ ਪਈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਰਡ 'ਚ ਕਈ ਮੁਸ਼ਕਿਲਾਂ ਹਨ। ਸਾਡੇ ਕੋਲ ਜ਼ਿੰਮੇਵਾਰ ਅਹੁਦੇਦਾਰ ਨਹੀਂ ਹਨ ਅਤੇ ਕਿਸੇ ਨੂੰ ਅਦਾਇਗੀ ਨਹੀਂ ਕਰ ਸਕਦੇ। ਅਸੀਂ ਤੈਅ ਕੀਤਾ ਹੈ ਕਿ ਲੜੀ ਸਮਾਪਤ ਹੋਣ 'ਤੇ ਸਿੱਧਾ ਖਿਡਾਰੀਆਂ ਅਤੇ ਸਪੋਰਟ ਸਟਾਫ ਦੇ ਖਾਤੇ 'ਚ ਭੱਤਾ ਭੇਜ ਦਿਆਂਗੇ।