ਸ਼ਾਨਦਾਰ ਆਗਾਜ਼

-ਮਰੇ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤੀ ਟਰਾਫੀ

-ਐਂਡੀ ਦੀ 28 ਜਿੱਤਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਰੁਕੀ

---

ਨੰਬਰ ਗੇਮ

19ਵਾਂ ਖ਼ਿਤਾਬੀ ਮੁਕਾਬਲਾ ਸੀ ਇਹ ਦੋਵਾਂ ਖਿਡਾਰੀਆਂ 'ਚ। ਇਸ ਵਿਚ ਜੋਕੋਵਿਕ ਦੀ ਇਹ 11ਵੀਂ ਜਿੱਤ ਸੀ। ਅੱਠ 'ਚ ਮਰੇ ਨੇ ਬਾਜ਼ੀ ਮਾਰੀ ਹੈ।

----

'ਇਸ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਥੋੜ੍ਹਾ ਪਰੇਸ਼ਾਨ ਕਰਨ ਵਾਲਾ ਹੈ। ਇਹ ਟੈਨਿਸ 'ਚ ਉੱਚ ਪੱਧਰੀ ਖੇਡ ਸੀ। ਨਵੇਂ ਸਾਲ ਦੀ ਸ਼ੁਰੂਆਤ ਚੰਗੀ ਹੋਈ ਹੈ ਅਤੇ ਮੈਂ ਅਗਲੇ ਕੁਝ ਹਫਤੇ 'ਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੀ ਉਡੀਕ ਕਰ ਰਿਹਾ ਹਾਂ।'

-ਐਂਡੀ ਮਰੇ

----

'ਸਭ ਤੋਂ ਵੱਡੇ ਵਿਰੋਧੀ ਖ਼ਿਲਾਫ਼ ਜਿੱਤ ਹਾਸਿਲ ਕਰ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਸੁਪਨੇ ਦੇ ਸੱਚ ਹੋਣ ਵਾਂਗ ਹੈ। ਅਸੀਂ ਦੋਵਾਂ ਨੇ ਇਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲ ਦੀ ਸ਼ੁਰੂਆਤ ਇਸ ਤੋਂ ਬਿਹਤਰ ਨਹੀਂ ਹੋ ਸਕਦੀ।

-ਨੋਵਾਕ ਜੋਕੋਵਿਕ

---

ਦੋਹਾ (ਆਈਏਐੱਨਐੱਸ) : ਦੁਨੀਆ ਦੇ ਨੰਬਰ ਦੋ ਖਿਡਾਰੀ ਨੋਵਾਕ ਜੋਕੋਵਿਕ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ਖ਼ਿਤਾਬ ਨਾਲ ਕੀਤੀ। ਸਰਬੀਆਈ ਖਿਡਾਰੀ ਨੇ ਐਤਵਾਰ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਐਂਡੀ ਮਰੇ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਕਤਰ ਓਪਨ ਦੀ ਟਰਾਫੀ ਆਪਣੇ ਨਾਂ ਕੀਤੀ। ਇਸ ਨਾਲ ਹੀ ਜੋਕੋਵਿਕ ਨੇ ਪਿਛਲੇ 28 ਮੈਚਾਂ 'ਚ ਚੱਲੀ ਆ ਰਹੀ ਬਰਤਾਨਵੀ ਖਿਡਾਰੀ ਦੀ ਜੇਤੂ ਮੁਹਿੰਮ ਨੂੰ ਰੋਕ ਦਿੱਤਾ।

ਪਿਛਲੇ ਸਾਲ ਮਰੇ ਹੱਥੋਂ ਨੰਬਰ ਇਕ ਦੀ ਕੁਰਸੀ ਗੁਆਉਣ ਵਾਲੇ ਜੋਕੋਵਿਕ ਨੇ ਲਗਪਗ ਤਿੰਨ ਘੰਟੇ ਤਕ ਚੱਲੇ ਫਾਈਨਲ ਮੁਕਾਬਲੇ 'ਚ ਮਰੇ ਨੂੰ 6-3, 5-7, 6-4 ਨਾਲ ਮਾਤ ਦਿੱਤੀ। ਜੋਕੋਵਿਕ ਦਾ ਇਹ ਪਿਛਲੇ ਸਾਲ ਜੁਲਾਈ (ਰੋਜਰ ਕੱਪ) ਤੋਂ ਬਾਅਦ ਪਹਿਲਾ ਖ਼ਿਤਾਬ ਹੈ। ਹੁਣ ਇਹ ਦੋਵੇਂ ਖਿਡਾਰੀ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਆਸਟ੫ੇਲੀਅਨ ਓਪਨ 'ਚ ਚੁਣੌਤੀ ਪੇਸ਼ ਕਰਨਗੇ। ਜੋਕੋਵਿਕ ਪਿਛਲੇ ਸਾਲ ਦੇ ਜੇਤੂ ਹਨ। ਉਨ੍ਹਾਂ ਨੇ ਫਾਈਨਲ 'ਚ ਮਰੇ ਨੂੰ ਹਰਾ ਕੇ ਹੀ ਛੇਵੀਂ ਵਾਰ ਇਹ ਟਰਾਫੀ ਜਿੱਤੀ ਸੀ।

----

ਗਿ੍ਰਗੋਰ ਨੇ ਢਾਈ ਸਾਲ ਬਾਅਦ ਜਿੱਤੀ ਟਰਾਫੀ

ਬਿ੍ਰਸਬੇਨ (ਏਜੰਸੀ) : ਬੁਲਗਾਰੀਆ ਦੇ ਗਿ੍ਰਗੋਰ ਦਿਮਿਤ੫ੋਵ ਆਖ਼ਰ ਢਾਈ ਸਾਲ ਦਾ ਖ਼ਿਤਾਬੀ ਸੋਕਾ ਸਮਾਪਤ ਕਰਨ 'ਚ ਸਫਲ ਰਹੇ। ਗਿ੍ਰਗੋਰ ਐਤਵਾਰ ਨੂੰ ਬਿ੍ਰਸਬੇਨ ਇੰਟਰਨੈਸ਼ਨਲ ਟੈਨਿਸ ਦੇ ਫਾਈਨਲ 'ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-2, 2-6, 6-3 ਨਾਲ ਮਾਤ ਦੇ ਕੇ ਚੈਂਪੀਅਨ ਬਣੇ। ਦੁਨੀਆ ਦੇ 40ਵੇਂ ਨੰਬਰ ਦੇ ਖਿਡਾਰੀ ਗਿ੍ਰਗੋਰ ਨੇ ਆਪਣਾ ਪਿਛਲਾ ਏਟੀਪੀ ਖ਼ਿਤਾਬ ਕਵੀਨ ਕਲੱਬ 2014 ਵਜੋਂ ਜਿੱਤਿਆ ਸੀ।