ਸ਼ਾਨਦਾਰ

-ਕੁੱਲ ਹਿੰਦ ਅੰਤਰ 'ਵਰਸਿਟੀ ਸਾਈਕਲਿੰਗ ਰੋਡ ਮਹਿਲਾ ਚੈਂਪੀਅਨਸ਼ਿਪ ਦਾ ਦੂਜਾ ਦਿਨ

ਪੱਤਰ ਪ੫ੇਰਕ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ 'ਚ ਚੱਲ ਰਹੀ ਕੁੱਲ ਹਿੰਦ ਅੰਤਰ 'ਵਰਸਿਟੀ ਸਾਈਕਲਿੰਗ ਰੋਡ ਮਹਿਲਾ ਚੈਂਪੀਅਨਸ਼ਿਪ ਦੇ ਦੂਜੇ ਦਿਨ ਜੇਤੂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸੁਖਅੰਮਿ੍ਰਤ ਸਿੰਘ ਰੰਧਾਵਾ, ਡੀਐੱਸਪੀ ਸਿਟੀ-2 ਪੰਜਾਬ ਪੁਲਿਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂਕਿ ਹਰਜਿੰਦਰ ਸਿੰਘ ਿਢੱਲੋਂ ਇੰਸਪੈਕਟਰ ਪੰਜਾਬ ਪੁਲਿਸ ਤੇ ਕਰਨੈਲ ਸਿੰਘ ਇੰਚਾਰਜ ਟ੫ੈਫਿਕ ਪਟਿਆਲਾ ਪੁਲਿਸ ਵੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ। ਇਸ ਚੈਂਪੀਅਨਸ਼ਿਪ ਵਿਚ 13 ਯੂਨੀਵਰਸਿਟੀਆਂ ਦੀਆਂ ਮਹਿਲਾ ਟੀਮਾਂ ਹਿੱਸਾ ਲੈ ਰਹੀਆਂ ਹਨ। ਜਗਦੇਵ ਸਿੰਘ ਸੀਨੀਅਰ ਸਾਈਕਲਿੰਗ ਕੋਚ ਨੇ ਬਤੌਰ ਆਬਜ਼ਰਵਰ ਏਆਈਯੂ ਸ਼ਿਰਕਤ ਕੀਤੀ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ਵਿਚ ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਕੌਮੀ ਸਾਈਕਲਿੰਗ ਕੋਚ ਮਿੱਤਰਪਾਲ ਸਿੰਘ ਸਿੱਧੂ, ਡਾ. ਜਸਬੀਰ ਸਿੰਘ, ਦਲ ਸਿੰਘ ਬਰਾੜ, ਸੁਰਿੰਦਰ ਸਿੰਘ, ਰਚਨਾ ਤੇ ਰੇਨੂੰ ਨੇ ਅਹਿਮ ਭੂਮਿਕਾ ਨਿਭਾਈ ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਪਿ੍ਰੰਸਇੰਦਰ ਸਿੰਘ ਘੁੰਮਣ ਨੇ ਨਿਭਾਈ।

ਅੱਜ ਹੋਏ ਅੌਰਤਾਂ ਦੇ 20 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਮੁਕਾਬਲਿਆਂ 'ਚ ਪੰਜਾਬੀ ਯੂਨੀਵਰਸਿਟੀ ਦੀ ਸਾਈਕਲਿੰਗ ਕੋਚ ਗੁਰਪ੍ਰੀਤ ਕੌਰ ਦੀ ਸਿਖਲਾਈ ਹਾਸਲ ਸਾਈਕਲਿਸਟ ਸੋਨਾਲੀ ਨੇ 30 ਮਿੰਟ 59.530 ਸਕਿੰਟ ਦਾ ਸਮਾਂ ਲੈਂਦੇ ਹੋਏ ਸੋਨ ਤਮਗਾ ਜਿੱਤਣ ਵਿਚ ਕਾਮਯਾਬੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਮਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੀਆਂ ਸਾਈਕਲਿਸਟ ਅੰਮਿਤਾ ਰਘੂਨਾਥ ਤੇ ਆਸ਼ੂ ਸ਼ਰਮਾ ਨੇ ਕ੍ਰਮਵਾਰ 31 ਮਿੰਟ 23.200 ਸਕਿੰਟ ਤੇ 31 ਮਿੰਟ 30.150 ਸਕਿੰਟ ਦੇ ਸਮੇਂ ਨਾਲ ਜਿੱਤੇ।

ਫੋਟੋ :17ਪੀਟੀਐਲ :24ਪੀ

ਜੇਤੂ ਖਿਡਾਰਨ ਨੂੰ ਮੈਡਲ ਦਿੰਦੇ ਹੋਏ ਮੁੱਖ ਮਹਿਮਾਨ ਸੁਖਅੰਮਿ੍ਰਤ ਸਿੰਘ ਰੰਧਾਵਾ, ਖੇਡ ਨਿਰਦੇਸਕਾ ਡਾ. ਗੁਰਦੀਪ ਕੌਰ ਤੇ ਹੋਰ ਪ੍ਰਬੰਧਕ।