* ਮਿਸ਼ਨ ਆਸਟ੫ੇਲੀਆ

* ਭਾਰਤ ਨੇ ਆਸਟ੫ੇਲੀਆ ਖ਼ਿਲਾਫ਼ ਬਣਾਈਆਂ ਨੌਂ ਵਿਕਟਾਂ 'ਤੇ 250 ਦੌੜਾਂ

* ਚੇਤੇਸ਼ਵਰ ਨੇ ਖੇਡੀ ਸੈਂਕੜੀ ਪਾਰੀ, ਨਹੀਂ ਚੱਲਿਆ ਕੋਈ ਹੋਰ ਬੱਲੇਬਾਜ਼

ਏਡੀਲੇਡ (ਏਜੰਸੀ) : ਚੇਤੇਸ਼ਵਰ ਪੁਜਾਰਾ ਨੇ ਆਸਟ੫ੇਲੀਆਈ ਸਰਜਮੀਂ 'ਤੇ ਆਪਣਾ ਪਹਿਲਾ ਟੈਸਟ ਸੈਂਕੜਾ ਮਾਰਿਆ, ਜਦਕਿ ਉਨ੍ਹਾਂ ਤੋਂ ਇਲਾਵਾ ਭਾਰਤ ਦਾ ਕੋਈ ਵੀ ਬੱਲੇਬਾਜ਼ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਵੀਰਵਾਰ ਨੂੰ ਆਸਟ੫ੇਲੀਆਈ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ। ਇਸ ਕਾਰਨ 'ਕਮਜ਼ੋਰ' ਕਹੀ ਜਾ ਰਹੀ ਮੇਜਬਾਨ ਟੀਮ ਨੇ ਭਾਰਤ ਦੇ ਨੌਂ ਵਿਕਟ 250 ਦੌੜਾਂ 'ਤੇ ਝਟਕ ਲਏ। ਪੁਜਾਰਾ ਨੇ 246 ਗੇਂਦਾਂ ਦਾ ਸਾਹਮਣਾ ਕੀਤਾ ਤੇ ਸੱਤ ਚੌਕਿਆਂ ਤੇ ਦੋ ਛਕਿਆਂ ਦੀ ਮਦਦ ਨਾਲ 123 ਦੌੜਾਂ ਬਣਾਈਆਂ। ਉਹ ਦਿਨ ਦੀ ਆਖ਼ਰੀ ਗੇਂਦ 'ਤੇ ਰਨ ਆਊਟ ਹੋਏ। ਆਸਟ੫ੇਲੀਆ ਲਈ ਮਿਸ਼ੇਲ ਸਟਾਰਕ, ਜੋਸ਼ ਹੇਜਲਵੁਡ, ਪੈਟ ਕਮਿੰਸ ਤੇ ਨਾਥਨ ਲਿਓਨ ਨੇ ਦੋ-ਦੋ ਵਿਕਟ ਲਏ।

ਆਸਟ੫ੇਲੀਆ ਸਰਜਮੀਂ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਗਈ ਭਾਰਤੀ ਟੀਮ ਨੂੰ ਪਹਿਲੇ ਹੀ ਦਿਨ ਅਹਿਸਾਸ ਹੋ ਗਿਆ ਕਿ ਇਹ ਚੁਣੌਤੀ ਉਸ ਲਈ ਕੋਈ ਆਸਾਨ ਕੰਮ ਨਹੀਂ ਹੈ। ਸਟੀਵ ਸਮਿੱਥ ਤੇ ਡੇਵਿਡ ਵਾਰਨਰ ਦੀ ਗ਼ੈਰ ਮੌਜੂਦਗੀ 'ਚ ਕਮਜ਼ੋਰ ਮੰਨੀ ਜਾ ਰਹੀ ਆਸਟ੫ੇਲੀਆਈ ਟੀਮ ਦੇ ਗੇਂਦਬਾਜ਼ਾਂ ਨੇ ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ੀ ਲੜੀ ਦੀ ਨੀਂਹ ਹਿਲਾ ਕੇ ਵਿਖਾ ਦਿੱਤੀ ਤੇ ਦੱਸ ਦਿੱਤਾ ਹੈ ਕਿ ਉਸ ਨੂੰ ਉਸ ਦੀ ਧਰਤੀ 'ਤੇ ਹਰਾਉਣਾ ਮੁਸ਼ਕਲ ਕਿਉਂ ਹੈ। ਏਡੀਲੇਡ ਓਵਰ ਦੀ ਸਪਾਟ ਪਿੱਚ 'ਤੇ ਭਾਰਤ ਲਈ ਰਾਹਤ ਦਾ ਸਬਬ ਪੁਜਾਰਾ ਦੀ ਸੈਂਕੜਾ ਪਾਰੀ ਰਹੀ। ਆਪਣਾ 16ਵਾਂ ਟੈਸਟ ਸੈਂਕੜਾ ਮਾਰਨ ਵਾਲੇ ਪੁਜਾਰਾ ਨੇ ਇਕ ਪਾਸਾ ਨਹੀਂ ਸੰਭਾਲਿਆ ਹੁੰਦਾ ਤਾਂ ਭਾਰਤੀ ਟੀਮ 200 ਦੌੜਾਂ ਤਕ ਵੀ ਨਹੀਂ ਪੁੱਜ ਪਾਉਂਦੀ। ਪੁਜਾਰਾ ਨੇ ਇਸ ਦੇ ਨਾਲ ਹੀ ਟੈਸਟ ਿਯਕਟ 'ਚ 5000 ਦੌੜਾਂ ਵੀ ਪੂਰੀਆਂ ਕੀਤੀਆਂ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹਨੂਮਾ ਵਿਹਾਰੀ ਨੂੰ ਬਾਹਰ ਰੱਖ ਕੇ ਛੇਵੇਂ ਬੱਲੇਬਾਜ਼ ਵਜੋਂ ਰੋਹਿਤ ਸ਼ਰਮਾ ਨੂੰ ਟੀਮ 'ਚ ਥਾਂ ਦਿੱਤੀ ਗਈ। ਆਸਟ੫ੇਲੀਆਈ ਟੀਮ ਲਈ ਮਾਰਕਸ ਹੈਰਿਸ ਨੇ ਟੈਸਟ ਿਯਕਟ 'ਚ ਉਦਘਾਟਨ ਕੀਤਾ।

ਕੇਐੱਲ ਰਾਹੁਲ ਫਿਰ ਫੇਲ੍ਹ : ਭਾਰਤ ਨੇ ਭੋਜਨਕਾਲ ਤਕ ਚਾਰ ਵਿਕਟਾਂ 56 ਦੌੜਾਂ 'ਤੇ ਗੁਆ ਦਿੱਤੀਆਂ ਸਨ। ਆਸਟ੫ੇਲੀਆਈ ਤੇਜ਼ ਗੇਂਦਬਾਜ਼ਾਂ ਨੇ ਨਵੀਂ ਕੂਕਾਬੂਰਾ ਗੇਂਦ ਨਾਲ ਰੈਗੂਲਰ ਫਰਕ 'ਤੇ ਵਿਕਟਾਂ ਝਟਕਾਈਆਂ। ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (02) ਕੋਲ ਆਸਟ੫ੇਲੀਆਈ ਗੇਂਦਬਾਜ਼ਾਂ ਦੀ ਗੇਂਦ 'ਤੇ ਗ਼ੈਰ ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਤੀਜੀ ਸਲਿੱਪ 'ਚ ਕੈਚ ਦੇ ਬੈਠੇ। ਕਈ ਮੈਚਾਂ ਤੋਂ ਉਹ ਦੌੜਾਂ ਬਣਾਉਣ 'ਚ ਫੇਲ੍ਹ ਰਹੇ ਹਨ, ਪਰ ਵਿਰਾਟ ਉਨ੍ਹਾਂ 'ਤੇ ਲਗਾਤਾਰ ਭਰੋਸਾ ਬਣਾਏ ਹੋਏ ਹੈ। ਦੂਜੇ ਓਪਨਰ ਮੁਰਲੀ ਵਿਜੈ (11) ਬਿਹਤਰ ਦਿਖ ਰਹੇ ਸਨ, ਪਰ ਰਨ ਗਤੀ ਵਧਾਉਣ ਦੀ ਕੋਸ਼ਿਸ਼ 'ਚ ਵਿਕਟ ਗੁਆ ਬੈਠੇ।

ਆਸਟ੫ੇਲੀਆ ਦੀ ਫੀਲਡਿੰਗ ਜਬਰਦਸਤ ਰਹੀ। ਉਸਮਾਨ ਖਵਾਜਾ ਨੇ ਵਿਰਾਟ ਕੋਹਲੀ (03) ਦਾ ਸ਼ਾਨਦਾਰ ਕੈਚ ਫੜਿਆ। ਆਪਣੇ ਸਰਬਸ਼੍ਰੇਸ਼ਠ ਮੈਦਾਨ 'ਤੇ ਕੋਹਲੀ ਅੱਗੇ ਪਟਕੀ ਗੇਂਦ 'ਤੇ ਓਹੀ ਗਲਤੀ ਕਰ ਗਏ, ਜਿਸ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਕੋਹਲੀ ਡਰਾਈਵ ਲਗਾਉਣ ਦੇ ਚੱਕਰ 'ਚ ਕਮਿੰਸ ਦੀ ਗੇਂਦ 'ਤੇ ਖਵਾਜਾ ਵੱਲੋਂ ਕੈਚ ਆਊਟ ਹੋ ਗਏ। ਉਸ ਸਮੇਂ ਭਾਰਤ ਦਾ ਸਕੋਰ 11 ਓਵਰਾਂ 'ਚ ਤਿੰਨ ਵਿਕਟਾਂ 'ਤੇ 19 ਸੀ। ਪੁਜਾਰਾ ਤੇ ਅਜਿੰਕੇ ਰਹਾਣੇ (13) ਨੇ 22 ਦੌੜਾਂ ਜੋੜੀਆਂ। ਰਹਾਣੇ ਨੂੰ ਲਿਓਨ ਨੂੰ ਖੇਡਣ 'ਚ ਕਾਫੀ ਦਿੱਕਤ ਹੋਈ। ਰਹਾਣੇ ਨੇ ਲਿਓਨ ਦੇ ਦੂਜੇ ਓਵਰ ਉਨ੍ਹਾਂ 'ਤੇ ਲਾਂਗ ਆਨ 'ਤੇ ਛੱਕਾ ਮਾਰਿਆ। ਰਹਾਣੇ 21ਵੇਂ ਓਵਰ 'ਚ ਹੇਜਲਵੁਡ ਦਾ ਸ਼ਿਕਾਰ ਹੋਏ। ਪੁਜਾਰਾ ਤੇ ਰੋਹਿਤ ਨੇ ਭਾਰਤ ਨੂੰ 25ਵੇਂ ਓਵਰ 'ਚ 50 ਦੌੜਾਂ ਦੇ ਪਾਰ ਪਹੁੰਚਾਇਆ।

ਪੁਜਾਰਾ ਤੇ ਰੋਹਿਤ ਨੇ ਪੰਜਵੀਂ ਵਿਕਟ ਲਈ 45 ਦੌੜਾਂ ਜੋੜੀਆਂ। ਰੋਹਿਤ ਨੇ ਕਮਿੰਸ 'ਤੇ ਦੋ ਛੱਕੇ ਵੀ ਲਗਾਏ। ਉਨ੍ਹਾਂ ਲਿਓਨ 'ਤੇ ਵੀ 38ਵੇਂ ਓਵਰ ਦੀ ਦੂਜੀ ਗੇਂਦ 'ਤੇ ਛੱਕਾ ਮਾਰਿਆ। ਗੇਂਦ ਹੈਰਿਸ ਦੇ ਹੱਥ 'ਚ ਸੀ, ਪਰ ਉਹ ਬਾਊਂਡਰੀ ਲੰਘ ਗਏ ਸਨ, ਲਿਹਾਜਾ ਅੰਪਾਇਰ ਨੇ ਦੋਵੇਂ ਹੱਥ ਉਪਰ ਚੁੱਕ ਦਿੱਤੇ। ਰੋਹਿਤ ਨੇ ਇਸ ਤੋਂ ਸਬਕ ਨਹੀਂ ਲਿਆ ਤੇ ਅਗਲੀ ਹੀ ਗੇਂਦ 'ਤੇ ਫਿਰ ਉੱਚਾ ਸ਼ਾਟ ਖੇਡਿਆ ਤੇ ਡੀਪ 'ਚ ਕੈਚ ਆਊਟ ਹੋਗਏ। ਰੋਹਿਤ ਨੂੰ ਲਿਓਨ ਨੇ ਪੈਵੇਲੀਅਨ ਭੇਜ ਕੇ ਭਾਰਤ ਦਾ ਸਕੋਰ ਪੰਜ ਵਿਕਟਾਂ 'ਤੇ 86 ਦੌੜਾਂ ਕਰ ਦਿੱਤਾ। ਰਿਸ਼ਭ ਪੰਤ (25) ਨੇ ਵੀ ਹਮਲਾਵਰ ਤੇਵਰ ਵਿਖਾਉਂਦੇ ਹੋਏ ਦੋ ਚੌਕੇ ਤੇ ਇਕ ਛੱਕਾ ਮਾਰ ਦਿੱਤਾ। ਪੰਤ ਸਹਿਜ ਨਹੀਂ ਲੱਗ ਰਹੇ ਸਨ ਤੇ ਟੀ ਟਾਈਮ ਦੇ ਠੀਕ ਪਹਿਲਾਂ ਲਿਓਨ ਦੀ ਗੇਂਦ 'ਤੇ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਇਸ ਮਗਰੋਂ ਪੁਜਾਰਾ ਤੇ ਅਸ਼ਵਿਨ (25) ਨੇ ਸੱਤਵੇਂ ਵਿਕਟ ਲਈ 62 ਦੌੜਾਂ ਜੋੜ ਟੀਮ ਨੂੰ 200 ਦੌੜਾਂ ਨੇੜੇ ਪਹੁੰਚਾਇਆ। ਅਸ਼ਵਿਨ ਦੇ ਆਊਟ ਹੋਣ ਮਗਰੋਂ ਇਸ਼ਾਂਤ ਸ਼ਰਮਾ (04) ਕਰੀਜ਼ 'ਤੇ ਆਏ ਤੇ ਕਮਿੰਸ ਦਾ ਸ਼ਿਕਾਰ ਹੋ ਕੇ ਚੱਲਦੇ ਬਣੇ। ਇਸ ਵਿਚਾਲੇ ਪੁਜਾਰਾ ਨੇ 84ਵੇਂ ਓਵਰ 'ਚ ਹੇਜਲਵੁਡ ਨੂੰ ਇਕ ਚੌਕਾ ਤੇ ਇਕ ਛੱਕਾ ਮਾਰ ਕੇ ਆਪਣੇ ਹੱਥ ਖੋਲ੍ਹੇ। ਅਗਲੇ ਓਵਰ 'ਚ ਸਟਾਰਕ ਦੀ ਗੇਂਦ 'ਤੇ ਦੋ ਦੌੜਾਂ ਲੈ ਕੇ ਉਨ੍ਹਾਂ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ 87ਵੇਂ ਓਵਰ 'ਚ ਕਮਿੰਸ 'ਤੇ ਇਕ ਚੌਕਾ ਤੇ ਇਕ ਛੱਕਾ ਲਗਾਇਆ, ਪਰ ਅਗਲੇ ਓਵਰ 'ਚ ਤੇਜ਼ੀ ਨਾਲ ਰਨ ਲੈਣ ਦੀ ਕੋਸ਼ਿਸ਼ 'ਚ ਵਿਕਟ ਗੁਆ ਬੈਠੇ। ਆਸਟ੫ੇਲੀਆਈ ਗੇਂਦਬਾਜ਼ਾਂ ਨੇ ਇੰਨੀ ਸਟੀਕ ਗੇਂਦਬਾਜ਼ੀ ਕੀਤੀ ਕਿ ਦਿਨ ਦੇ 87.5 ਓਵਰ 'ਚ ਉਨ੍ਹਾਂ ਸਿਰਫ ਇਕ ਵਾਧੂ ਰਨ ਦਿੱਤਾ ਤੇ ਉਹ ਵੀ ਲੈੱਗ ਬਾਈ ਦੇ ਰੂਪ 'ਚ।