ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੀਕੇ ਖੰਨਾ ਨੂੰ ਵਿਸ਼ੇਸ਼ ਆਮ ਮੀਟਿੰਗ (ਐੱਸਜੀਐੱਮ) ਕਰਵਾਉਣ ਲਈ ਨੋਟਿਸ ਭੇਜਿਆ ਹੈ। ਖੰਨਾ ਨੇ ਵੀਰਵਾਰ ਨੂੰ ਐੱਸਜੀਐੱਮ ਦੀ ਮਿਤੀ ਐਲਾਨ ਕਰਨਾ ਹੈ। ਸੀਓਏ ਦੇ ਪ੍ਰਧਾਨ ਵਿਨੋਦ ਰਾਏ ਨੇ ਮੰਗਲਵਾਰ ਨੂੰ ਖੰਨਾ ਨੂੰ ਮੇਲ ਭੇਜ ਕੇ ਐੱਸਜੀਐਮ ਦੀ ਮਿਤੀ ਐਲਾਨ ਕਰਨ ਲਈ 48 ਘੰਟੇ ਦਾ ਸਮਾਂ ਦਿੱਤਾ।