ਚਾਈਨਾ ਓਪਨ ਸੁਪਰ ਸੀਰੀਜ਼

-ਸਾਈਨਾ ਨੂੰ ਉਕਾਨੇ ਯਾਮਾਗੁਚੀ ਨੇ 21-18, 21-11 ਨਾਲ ਹਰਾਇਆ

-ਪ੫ਣਯ ਹਾਂਗਕਾਂਗ ਦੇ ਚਿਯੂੁਕ ਵਿਊ ਲੀ ਦੇ ਹੱਥੋਂ 21-19, 21-17 ਨਾਲ ਹਾਰੇ

ਫੋਜੋਓ (ਚੀਨ), ਏਜੰਸੀ : ਓਲੰਪਿਕ ਕਾਂਸੀ ਤਮਗਾ ਜੇਤੂ ਸਾਈਨਾ ਨੇਹਵਾਲ ਤੇ ਕੌਮੀ ਚੈਂਪੀਅਨ ਐੱਚਐੱਸ ਪ੫ਣਯ ਚਾਈਨਾ ਓਪਨ ਸੁਪਰ ਸੀਰੀਜ਼ ਬੈਡਮਿੰਟਨ ਦੇ ਦੂਜੇ ਦੌਰ 'ਚ ਸਿੱਧੇ ਸੈਟਾਂ 'ਚ ਹਾਰ ਕੇ ਬਾਹਰ ਹੋ ਗਏ। ਸਾਈਨਾ ਨੂੰ ਜਾਪਾਨ ਦੀ ਪੰਜਵਾਂ ਦਰਜਾ ਪ੫ਾਪਤ ਉਕਾਨੇ ਯਾਮਾਗੁਚੀ ਨੇ 21-18, 21-11 ਨਾਲ ਹਰਾਇਆ। ਉਥੇ ਦੁਨੀਆ ਦੇ 11ਵੇਂ ਰੈਂਕਿੰਗ ਵਾਲੇ ਪ੫ਣਯ ਹਾਂਗਕਾਂਗ ਦੇ 53ਵਾਂ ਦਰਜਾ ਪ੫ਾਪਤ ਚਿਯੂੁਕ ਵਿਊ ਲੀ ਦੇ ਹੱਥੋਂ 21-19, 21-17 ਦੇ ਉਲਟਫੇਰ ਦਾ ਸ਼ਿਕਾਰ ਹੋ ਗਏ। ਹਾਲ ਹੀ 'ਚ ਕੌਮੀ ਬੈਡਮਿੰਟਨ ਚੈਂਪੀਅਨਸਿਪ 'ਚ ਖ਼ਿਤਾਬ ਜਿੱਤਣ ਵਾਲੇ ਸਾਈਨਾ ਤੇ ਪ੫ਣਯ ਲਈ ਇਹ ਨਿਰਾਸ਼ਾਨਜਕ ਨਤੀਜਾ ਰਿਹਾ।

ਹੁਣ ਭਾਰਤੀ ਚੁਣੌਤੀ ਦਾ ਦਾਰੋਮਦਾਰ ਦੁੂਜੀ ਰੈਂਕਿੰਗ ਵਾਲੀ ਪੀਵੀ ਸਿੰਧੂ 'ਤੇ ਰਹਿ ਗਿਆ ਹੈ। ਉਹ ਚੀਨ ਦੀ ਯੁੂਈ ਹਾਨ ਨਾਲ ਖੇਡੇਗੀ। ਸਾਈਨਾ ਲਈ ਇਹ ਮੁਕਾਬਲਾ ਪੇਚੀਦਾ ਸੀ ਕਿਉਂਕਿ ਇਸ ਜਾਪਾਨੀ ਖਿਡਾਰਨ ਖ਼ਿਲਾਫ਼ ਉਸਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਦੋਵਾਂ ਦਰਮਿਆਨ ਖੇਡੇ ਗਏ ਤਿੰਨੇ ਮੁਕਾਬਲੇ ਯਾਮਾਗੁੱਚੀ ਨੇ ਜਿੱਤੇ ਸਨ। ਸਾਈਨਾ ਦੀ ਉਸ ਖ਼ਿਲਾਫ਼ ਇਹ ਇਸ ਸਾਲ 'ਚ ਚੌਥੀ ਹਾਰ ਹੈ। ਇਥੇ 2014 'ਚ ਖ਼ਿਤਾਬ ਜਿੱਤਣ ਵਾਲੀ ਸਾਈਨਾ ਨੇ 11-9 ਦੇ ਵਾਧੇ ਨਾਲ ਆਗਾਜ਼ ਕੀਤਾ ਪਰ ਯਾਮਾਗੁੱਚੀ ਨੇ ਪਹਿਲਾ ਗੇਮ 21-18 ਨਾਲ ਜਿੱਤ ਲਿਆ। ਇਸ ਤੋਂ ਬਾਅਦ ਸਾਈਨਾ ਦਾ ਖੇਡ ਲਗਾਤਾਰ ਖ਼ਰਾਬ ਹੁੰਦਾ ਗਿਆ। ਦੂੁਜੇ ਗੇਮ 'ਚ ਉਸ ਨੇ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਪਸੀ ਨਾ ਕਰ ਸਕੀ। ਜਾਪਾਨੀ ਖਿਡਾਰਨ ਨੂੰ ਸਾਈਨਾ ਦਾ ਸਾਹਮਣਾ ਕਰਨ 'ਚ ਕੋਈ ਮੁਸ਼ਕਿਲ ਨਹੀਂ ਹੋਈ। ਉਸ ਨੇ ਦੂਜਾ ਗੇਮ ਜਿੱਤ ਕੇ ਸਿਰਫ 37 ਮਿੰਟਾਂ 'ਚ ਮੈਚ ਜਿੱਤ ਲਿਆ। ਇਸ ਤੋਂ ਬਾਅਦ ਦੁਨੀਆ ਦੀ 11ਵੇਂ ਨੰਬਰ ਦੇ ਖ਼ਿਡਾਰੀ ਪ੫ਣਯ ਨੂੰ ਕਮੋਬੇਸ਼ ਕਮਜੋਰ ਵਿਰੋਧੀ ਨੇ 42 ਮਿੰਟ 'ਚ ਹੀ ਹਰਾ ਦਿੱਤਾ। ਸ਼ੁਰੂਆਤ 'ਚ ਦੋਵੇਂ ਬਰਾਬਰੀ 'ਤੇ ਸਨ ਪਰ ਹਾਂਗਕਾਂਗ ਦੇ ਖਿਡਾਰੀ ਨੇ ਜਲਦੀ ਹੀ ਦੋ ਅੰਕਾਂ ਦਾ ਵਾਧਾ ਬਣਾ ਲਿਆ। ਪ੫ਣਯ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਲੀ ਨੇ ਬ੫ੇਕ ਤਕ 11-9 ਦਾ ਵਾਧਾ ਬਣਾ ਲਿਆ ਸੀ। ਬ੫ੇਕ ਤੋਂ ਬਾਅਦ ਪ੫ਣਯ ਨੇ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਰਹੀ। ਲੀ ਨੇ ਪਹਿਲਾ ਗੇਮ 21-19 ਨਾਲ ਜਿੱਤਿਆ। ਦੂਜੇ ਸੈੱਟ 'ਚ ਪ੫ਣਯ ਨੇ ਇਕ ਸਮੇਂ ਇਕ ਅੰਕ ਦਾ ਵਾਧਾ ਬਣਾਇਆ ਤੇ ਬ੫ੇਕ ਵੇਲੇ ਸਕੋਰ 11-10 ਸੀ ਪਰ ਇਸ ਤੋਂ ਬਾਅਦ ਉਹ ਲੀ ਨੂੰ ਰੋਕ ਨਾ ਸਕੇ ਜਿਸ ਨੇ 21-17 ਨਾਲ ਇਹ ਸੈੱਟ ਤੇ ਮੈਚ ਜਿੱਤ ਲਿਆ।