ਕੋਲਕਾਤਾ : ਟੀਮ ਇੰਡੀਆ ਦੇ ਚੇਤੇਸ਼ਵਰ ਪੁਜਾਰਾ ਨੇ ਸੋਮਵਾਰ ਨੂੰ ਈਡਨ ਗਾਰਡਨ 'ਚ ਅਜੀਬ ਰਿਕਾਰਡ ਦਰਜ ਕਰ ਲਿਆ। ਕੋਲਕਾਤਾ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਬੱਲੇਬਾਜ਼ੀ ਕਰਨ ਮੈਦਾਨ 'ਤੇ ਉਤਰਦੇ ਹੀ ਉਹ ਦੁਨੀਆ ਦੇ ਅਜਿਹੇ ਨੌਵੇਂ ਤੇ ਭਾਰਤ ਦੇ ਤੀਜੇ ਿਯਕਟਰ ਬਣ ਗਏ ਜਿਨ੍ਹਾਂ ਨੇ ਇਕ ਟੈਸਟ ਮੈਚ ਦੇ ਪੰਜੇ ਦਿਨ ਬੱਲੇਬਾਜ਼ੀ ਕੀਤੀ। ਸਾਬਕਾ ਭਾਰਤੀ ਿਯਕਟਰ ਐੱਮਐੱਲ ਜੈਸਿਨਹਾ ਤੇ ਕੋਚ ਰਵੀ ਸ਼ਾਸਤਰੀ ਇਸ ਸੂਚੀ 'ਚ ਸ਼ਾਮਿਲ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਤਿੰਨੇ ਭਾਰਤੀ ਬੱਲੇਬਾਜ਼ਾਂ ਨੇ ਈਡਨ 'ਚ ਇਹ ਉਪਲੱਬਧੀ ਹਾਸਲ ਕੀਤੀ।