ਕਿਹਾ, ਆਸਟ੫ੇਲੀਆ ਖ਼ਿਲਾਫ਼ ਜਿੱਤ ਤੋਂ ਬਾਅਦ ਟੀਮ ਦੇ ਹੌਸਲੇ ਹਨ ਬੁਲੰਦ

ਗੁਰਦਾਸਪੁਰ (ਜੇਐੱਨਐੱਨ) : ਭਾਰਤੀ ਿਯਕਟ ਟੀਮ ਦੇ ਖਿਡਾਰੀ ਚੇਤੇਸ਼ਵਰ ਪੁਜਾਰਾ ਬੁੱਧਵਾਰ ਨੂੰ ਗੁਰਦਾਸਪੁਰ ਦੇ ਇਕ ਰੈਸਟੋਰੈਂਟ 'ਚ ਅਚਾਨਕ ਖਾਣਾ ਖਾਣ ਪੁੱਜੇ। ਪੁਜਾਰਾ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਪੁਜਾਰਾ ਨਾਲ ਉਨ੍ਹਾਂ ਦੀ ਪਤਨੀ ਪੂਜਾ ਵੀ ਸੀ। ਉਹ ਧਰਮਸ਼ਾਲਾ ਤੋਂ ਅੰਮਿ੍ਰਤਸਰ ਸ੍ਰੀ ਹਰਿਮਿੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਪੁਜਾਰਾ ਨੇ ਕਿਹਾ ਕਿ ਭਵਿੱਖ 'ਚ ਭਾਰਤੀ ਿਯਕਟ ਟੀਮ ਹੋਰ ਵੀ ਚੰਗਾ ਪ੍ਰਦਰਸ਼ਨ ਕਰੇਗੀ। ਆਸਟ੫ੇਲੀਆ ਖ਼ਿਲਾਫ਼ ਟੈਸਟ ਲੜੀ ਜਿੱਤਣ ਤੋਂ ਬਾਅਦ ਟੀਮ ਦੇ ਹੌਸਲੇ ਬੁਲੰਦ ਹਨ ਅਤੇ ਇਹ ਪ੍ਰਦਰਸ਼ਨ ਅੱਗੇ ਵੀ ਜਾਰੀ ਰਹੇਗਾ। ਆਸਟ੫ੇਲੀਆ ਖ਼ਿਲਾਫ਼ ਟੈਸਟ ਲੜੀ 'ਚ ਇਕ ਦੋਹਰਾ ਸੈਂਕੜਾ ਅਤੇ ਇਕ ਅਰਧ ਸੈਂਕੜਾ ਬਣਾਉਣ ਵਾਲੇ ਪੁਜਾਰਾ ਨੇ ਦੱਸਿਆ ਕਿ ਭਾਰਤੀ ਟੀਮ ਹੁਣ ਮੁਸ਼ਕਿਲ ਹਾਲਾਤ 'ਚ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪੁਜਾਰਾ ਦੁਪਹਿਰ ਵੇਲੇ ਇਕ ਰੈਸਟੋਰੈਂਟ 'ਚ ਰੁਕੇ ਅਤੇ ਸਾਊਥ ਇੰਡੀਅਨ ਫੂਡ ਦਾ ਜ਼ਾਇਕਾ ਉਠਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਟੋਗਰਾਫ ਵੀ ਦਿੱਤੇ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਇਸ ਤੋਂ ਬਾਅਦ ਉਹ ਕਾਰ 'ਚ ਪਤਨੀ ਨਾਲ ਅੰਮਿ੍ਰਤਸਰ ਲਈ ਰਵਾਨਾ ਹੋ ਗਏ।