ਰੋਸੇਯੂ (ਏਜੰਸੀ) : ਵੈਸਟ ਇੰਡੀਜ਼ ਦੇ ਦਿੱਗਜ ਬੱਲੇਬਾਜ਼ ਸ਼ਿਵਨਰਾਇਣ ਚੰਦਰਪਾਲ ਨੂੰ ਆਸਟ੫ੇਲੀਆ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ਲਈ ਹੈਰਾਨੀਜਨਕ ਤੌਰ 'ਤੇ 14 ਮੈਂਬਰੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਨਾਲ ਘਰੇਲੂ ਸੀਰੀਜ਼ 'ਚ ਉਨ੍ਹਾਂ ਦੀ ਟੈਸਟ ਿਯਕਟ ਨੂੰ ਅਲਵਿਦਾ ਕਹਿਣ ਦੀ ਇੱਛਾ ਹੁਣ ਪੂਰੀ ਹੁੰਦੀ ਨਹੀਂ ਦਿਸ ਰਹੀ। ਗ਼ੈਰ-ਤਜਰਬੇਕਾਰ ਰਾਜਿੰਦਰ ਚੰਦਰੀਕਾ ਤੇ ਵਿਕਟਕੀਪਰ ਬੱਲੇਬਾਜ਼ ਸ਼ੇਨ ਡਾਵਰਿਚ ਨੂੰ ਆਸਟ੫ੇਲੀਆ ਖ਼ਿਲਾਫ਼ ਤਿੰਨ ਜੂਨ ਤੋਂ ਸ਼ੁਰੂ ਹੋਣ ਜਾ ਰਹੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਛੱਡ ਕੇ ਬਾਕੀ ਖਿਡਾਰੀ ਇੰਗਲੈਂਡ ਖ਼ਿਲਾਫ਼ ਡਰਾਅ ਰਹੀ ਸੀਰੀਜ਼ ਦਾ ਹਿੱਸਾ ਰਹੇ ਸਨ। ਗਿਆਨਾ ਦੇ ਚੰਦਰਪਾਲ ਟੀਮ ਦੇ ਤਜਰਬੇਕਾਰ ਖਿਡਾਰੀਆਂ 'ਚੋਂ ਹਨ। ਉਨ੍ਹਾਂ 164 ਟੈਸਟ ਮੈਚਾਂ 'ਚ 11,867 ਦੌੜਾਂ ਬਣਾਈਆਂ ਹਨ। ਉਹ ਬ੍ਰਾਇਨ ਲਾਰਾ (11,912) ਤੋਂ ਬਾਅਦ ਵੈਸਟ ਇੰਡੀਜ਼ ਦੇ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇੰਗਲੈਂਡ ਖ਼ਿਲਾਫ਼ ਪਿਛਲੀ ਸੀਰੀਜ਼ 'ਚ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ, ਜਿਸ 'ਚ ਉਹ ਤਿੰਨ ਮੈਚਾਂ 'ਚ ਸਿਰਫ਼ 192 ਦੌੜਾਂ ਹੀ ਬਣਾ ਸਕੇ ਸਨ। ਮੰਨਿਆ ਜਾ ਰਿਹਾ ਹੈ ਕਿ ਚੰਦਰਪਾਲ ਇਸ ਸੀਰੀਜ਼ ਤੋਂ ਬਾਅਦ ਟੈਸਟ ਿਯਕਟ ਨੂੰ ਅਲਵਿਦਾ ਕਹਿ ਸਕਦੇ ਹਨ।

ਟੀਮ : ਦਿਨੇਸ਼ ਰਾਮਦੀਨ (ਕਪਤਾਨ), ਦੇਵੇਂਦਰ ਬਿਸ਼ੂ, ਜਰਮੇਨ ਬਲੈਕਵੁੱਡ, ਯੇਗ ਬ੍ਰੈਥਵੇਟ, ਡੈਰੇਨ ਬ੍ਰਾਵੋ, ਰਾਜਿੰਦਰ ਚੰਦਰੀਕਾ, ਸ਼ੇਨ ਡਾਵਰਿਚ, ਸ਼ੈਨਨ ਗੈਬਿ੍ਰਅਲ, ਜੇਸਨ ਹੋਲਡਰ, ਸ਼ਾਈ ਹੋਪ, ਵੀਰਾਸਾਮੀ ਪੇਰਾਮਲ, ਕੇਮਾਰ ਰੋਚ, ਮਾਰਲੋਨ ਸੈਮੂਅਲਜ਼ ਤੇ ਜੈਰੋਮ ਟੇਲਰ।