ਗੁਹਾਟੀ (ਏਜੰਸੀ) : ਭਾਰਤ ਇਥੇ ਸ਼ੁਰੂ ਹੋ ਰਹੀ ਰਹੀ ਪੰਜਵੀਂ ਵਿਸ਼ਵ ਮਹਿਲਾ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਘਰੇਲੂ ਹਾਲਾਤਾਂ ਦਾ ਫਾਇਦਾ ਚੁੱਕ ਕੇ 2011 ਤੋਂ ਬਾਅਦ ਆਪਦਾ ਪਹਿਲਾ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਪਰ ਮਜ਼ਬੂਤ ਵਿਰੋਧੀਆਂ ਦੀ ਮੌਜੂਦਗੀ 'ਚ ਮੇਜ਼ਬਾਨ ਦੇਸ਼ ਦੀ ਮੁੱਕੇਬਾਜ਼ੀ ਦੀ ਰਾਹ ਆਸਾਨ ਨਹੀਂ ਹੋਵੇਗੀ। ਭਾਰਤ ਦੀ 10 ਮੈਂਬਰੀ ਮਜ਼ਬੁੂਤ ਟੀਮ ਸਰਜੂਬਾਲਾ ਦੇ ਪ੫ਦਰਸ਼ਨ ਨੂੰ ਦੁਹਰਾਉਣ ਲਈ ਬੇਤਾਬ ਹੈ ਜੋ ਕੌਮਾਂਤਰੀ ਮੁੱਕੇਬਾਜ਼ੀ ਸੰਘ ਦੇ ਉਮਰ ਵਰਗ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਣ ਵਾਲੀ ਸੀਨੀਅਰ ਟੀਮ ਦਾ ਨਿਯਮਿਤ ਹਿੱਸਾ ਸਰੂਜਬਾਲਾ ਨੇ ਤੁਰਕੀ 'ਚ 2011 'ਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਤੋਂ ਬਾਅਦ ਸਰਬੋਤਮ ਪ੫ਦਰਸ਼ਨ ਹੁਣ ਸੀਨੀਅਰ ਟੀਮ ਦੀ ਇਕ ਹੋਰ ਮੈਂਬਰ ਸਾਬਕਾ ਵਿਸ਼ਵ ਯੂਨੀਅਰ ਚੈਂਪੀਅਨ ਨਿਖਤ ਜ਼ਰੀਨ ਦਾ ਰਿਹਾ ਜਿਨ੍ਹਾਂ ਨੇ 2013 'ਚ ਚਾਂਦੀ ਤਮਗਾ ਜਿੱਤਿਆ। ਭਾਰਤ ਦੇ ਇਟਲੀ ਦੇ ਕੋਚ ਰਾਫ਼ੇਲ ਬਰਗਮਾਸਕੋ ਨੇ ਕਿਹਾਕਿ ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਮੁਕਾਬਲੇਬਾਜ਼ ਯੁੁਵਾ ਟੂਰਨਾਮੈਂਟ ਹੈ। ਮੁਕਾਬਲੇਬਾਜ਼ਾਂ 'ਚ ਪੁਰਸ਼ ਮੁਕਾਲਿਆਂ ਦੀ ਤੁਲਨਾ 'ਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾਕਿ ਜਿਨ੍ਹਾਂ ਵਿਰੋਧੀਆਂ ਤੋਂ ਸਭ ਤੋਂ ਜ਼ਿਆਦਾ ਚੁਣੌਤੀ ਮਿਲੇਗੀ ਉਨ੍ਹਾਂ 'ਚ ਚੀਨ, ਰੂਸ , ਕਜਾਖ਼ਿਸਤਾਨ ਤੋਂ ਇਲਾਵਾ ਫਰਾਂਸ, ਇੰਗਲੈਂਡ ਤੇ ਉਯੇਨ ਵੀ ਸ਼ਾਮਲ ਹੈ। ਮੈਂ ਆਸਵੰਦ ਹਾਂ ਕਿਉਂਕਿ ਮੈਨੂੰ ਲਗਦਾ ਹੈ ਕਿ ਸਾਡੀ ਮੁੱਕੇਬਾਜ਼ੀ ਪੋਡੀਅਮ 'ਤੇ ਥਾਂ ਬਣਾਉਣ ਲਈ ਆਪਣਾ ਸਰਬੋਤਮ ਪ੫ਦਰਸ਼ਨ ਕਰੇਗੀ। ਪਿਛਲੇ ਦੋ ਟੂਰਨਾਮੈਂਟ 'ਚ ਭਾਰਤ ਦਾ ਪ੫ਦਰਸ਼ਨ ਕਾਫੀ ਚੰਗਾ ਨਹੀਂ ਰਿਹਾ ਹੈ ਤੇ ਇਸ ਦੌਰਾਨ ਟੀਮ ਸਿਰਫ ਇਕ ਕਾਂਸੀ ਤਮਗਾ ਹੀ ਜਿੱਤ ਸਕੀ । ਭਾਰਤ 'ਚ 2006 ਤੋਂ ਬਾਅਦ ਇਹ ਪਹਿਲੀ ਏਆਈਬੀਏ ਵਿਸ਼ਵ ਚੈਂਪੀਅਨਸ਼ਿਪ ਹੈ। ਜਿਸ ਨਾਲ ਘਰੇਲੂ ਮੁੱਕੇਬਾਜ਼ਾਂ ਨੂੰ ਕਾਫ਼ੀ ਉਤਸ਼ਾਹ ਹੈ।