ਗੁਹਾਟੀ : ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੰਗਲਵਾਰ ਨੂੰ ਆਪੋ-ਆਪਣੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਆਈਬਾ ਮਹਿਲਾ ਯੂਥ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਥਾਂ ਬਣਾਈ। ਅੰਕੁਸ਼ੀਤਾ ਬੋਰੋ (64 ਕਿੱਲੋਗ੍ਰਾਮ) ਦੀ ਅਗਵਾਈ ਵਿਚ ਸ਼ਸ਼ੀ ਚੋਪੜਾ (57 ਕਿੱਲੋਗ੍ਰਾਮ), ਜੋਤੀ ਗੁਲੀਆ (51 ਕਿੱਲੋਗ੍ਰਾਮ) ਤੇ ਨੀਤੂ (48 ਕਿਲੋਗ੍ਰਾਮ) ਆਖ਼ਰੀ ਅੱਠ 'ਚ ਪੁੱਜੀਆਂ।