ਨਵੀਂ ਦਿੱਲੀ (ਸਟੇਟ ਬਿਊਰੋ) : ਚਾਰ ਗੁਣਾ 400 ਮੀਟਰ ਰਿਲੇ ਟੀਮ ਸਮੇਤ ਭਾਰਤੀ ਐਥਲੀਟ ਰਿਓ ਓਲੰਪਿਕ ਦੀਆਂ ਤਿਆਰੀਆਂ ਨੂੰ ਲੈ ਕੇ ਪੋਲੈਂਡ ਦੇ ਸਪਾਲਾ ਵਿਚ ਤਿੰਨ ਮਹੀਨੇ ਤਕ ਟ੫ੇਨਿੰਗ ਕਰਨਗੇ। ਰਿਲੇ ਟੀਮ, ਚੱਕਾ ਸੁੱਟ ਅਤੇ ਪੈਦਲ ਚਾਲ ਦੇ ਕੁਲ 40 ਸੰਭਾਵਤ ਸਪਾਲਾ ਵਿਚ ਆਧਾਰ ਕੈਂਪ ਬਣਾ ਕੇ ਰਿਓ ਦੀ ਤਿਆਰੀ ਕਰਨਗੇ। ਇਹ ਸਾਰੇ ਏਲੀਟ ਐਥਲੀਟ ਰਾਸ਼ਟਰੀ ਕੈਂਪ ਦਾ ਹਿੱਸਾ ਹਨ। ਇਹ ਪਹਿਲੀ ਵਾਰ ਹੈ ਜਦ ਇੰਨੀ ਵੱਡੀ ਗਿਣਤੀ ਵਿਚ ਐਥਲੀਟ ਸਪਾਲਾ ਵਿਚ ਸਿਖਲਾਈ ਲੈਣ ਜਾ ਰਹੇ ਹਨ। ਇੰਨਾ ਨਾਲ ਕੋਚ ਅਤੇ ਸਹਿਯੋਗੀ ਸਟਾਫ ਵੀ ਜਾਵੇਗਾ। ਇਸ ਸਭ ਦਾ ਖ਼ਰਚਾ ਮੰਤਰਾਲਾ ਉਠਾਏਗਾ।