ਜਨਤਾ ਅਤੇ ਵਰਕਰ ਨੂੰ ਕਰਨ ਸੰਤੁਸ਼ਟ

ਹਰ ਕਿਸੇ ਨੂੰ ਖ਼ੁਦ ਨੂੰ ਕਰਨਾ ਪਵੇਗਾ ਸਾਬਿਤ

ਮੋਦੀ ਸਰਕਾਰ ਕਰ ਰਹੀ ਹੈ ਕੰਮ, ਸੰਗਠਨ ਦੇ ਪੱਧਰ 'ਤੇ ਕੋਈ ਚੂਕ ਬਰਦਾਸ਼ਤ ਨਹੀਂ

ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਦੇਸ਼ਧ੍ਰੋਹ ਨਹੀਂ ਹੋਵੇਗਾ ਬਰਦਾਸ਼ਤ

ਆਸ਼ੂਤੋਸ਼ ਝਾਅ, ਨਵੀਂ ਦਿੱਲੀ :

ਦੁਬਾਰਾ ਭਾਜਪਾ ਪ੍ਰਧਾਨ ਦੀ ਕਮਾਂਡ ਸੰਭਾਲਣ ਵਾਲੇ ਅਮਿਤ ਸ਼ਾਹ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ ਕੱਸ ਦਿੱਤਾ। ਕਾਰਜਕਾਰਨੀ ਦੀ ਪਹਿਲੀ ਮੀਟਿੰਗ 'ਚ ਹੀ ਉਨ੍ਹਾਂ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਆਗੂ ਉਨ੍ਹਾਂ ਦੇ ਮਾਪਦੰਡਾਂ 'ਤੇ ਪੂਰੀ ਤਰ੍ਹਾਂ ਨਾਲ ਚੁਸਤ ਦਰੁਸਤ ਨਹੀਂ ਉਤਰ ਸਕੇ। ਜਨਤਾ ਤਕ ਤਾਂ ਦੂਰ ਆਗੂ ਉਨ੍ਹਾਂ ਵਰਕਰਾਂ ਨਾਲ ਵੀ ਪੂਰੀ ਤਰ੍ਹਾਂ ਨਾਲ ਸੰਪਰਕ ਨਹੀਂ ਕਰ ਰਹੇ ਜਿਹੜੇ ਪਾਰਟੀ ਦੀ ਮੂਲ ਆਤਮਾ ਹਨ। ਲਿਹਾਜ਼ਾ ਬਿਆਨਬਾਜ਼ੀ ਅਤੇ ਦਿਖਾਵੇ ਤੋਂ ਦੂਰ ਰਹਿਣ ਅਤੇ ਜ਼ਮੀਨ 'ਤੇ ਵਰਕਰ ਅਤੇ ਜਨਤਾ ਦਾ ਵਿਸ਼ਵਾਸ ਜਿੱਤਣ। ਉਥੇ ਟੀਚੇ ਨਿਰਧਾਰਤ ਕਰਕੇ ਸਿਰਫ ਉਸ ਨੂੰ ਛੂਹਣਾ ਹੀ ਨਹੀਂ ਪਵੇਗਾ ਬਲਕਿ ਪੂਰੀ ਤਰ੍ਹਾਂ ਨਾਲ ਉਸ ਨੂੰ ਨਿਭਾਉਣਾ ਪਵੇਗਾ। ਟੀਚੇ 'ਚ ਕੋਈ ਚੂਕ ਜਾਂ ਕਮੀ ਲਈ ਹੁਣ ਥਾਂ ਨਹੀਂ ਹੋਵੇਗੀ।

ਸ਼ਾਹ ਦਾ ਦੂਜਾ ਕਾਰਜਕਾਲ ਅਜਿਹੇ ਸਮੇਂ ਸ਼ੁਰੂ ਹੋਇਆ ਹੈ ਜਦੋਂ ਉਨ੍ਹਾਂ ਸੂਬਿਆਂ 'ਚ ਜੂਝਣਾ ਪਵੇਗਾ ਜਿਨ੍ਹਾਂ ਸੂਬਿਆਂ ਨੂੰ ਲੈ ਕੇ ਪਾਰਟੀ 'ਚ ਬਹੁਤ ਉਤਸ਼ਾਹ ਨਹੀਂ ਰਿਹਾ ਜਾਂ ਫਿਰ ਉਨ੍ਹਾਂ ਸੂਬਿਆਂ 'ਚ ਜਿਹੜੇ ਭਵਿੱਖ ਲਈ ਬਹੁਤ ਅਹਿਮ ਹਨ। ਲਿਹਾਜ਼ਾ ਸ਼ਾਹ ਦੀ ਪਹਿਲ 'ਚ ਵਰਕਰ ਹਨ। ਸ਼ਨਿਚਰਵਾਰ ਨੂੰ ਕਾਰਜਕਾਰਨੀ ਦੀ ਬੈਠਕ 'ਚ ਜਿਥੇ ਉਨ੍ਹਾਂ ਨੇ ਰਾਸ਼ਟਰਵਾਦ ਦੇ ਪਿੱਚ 'ਤੇ ਖੇਡਦੇ ਹੋਏ ਸ਼ਾਸਨ ਦੇ ਰਸਤੇ ਗ਼ਰੀਬ ਲਈ ਨਾਅਰਾ ਬੁਲੰਦ ਕਰਨ ਲਈ ਕਿਹਾ। ਉਥੇ ਕਾਰਜਕਾਰਨੀ ਬੈਠਕ ਤੋਂ ਪਹਿਲਾਂ ਅਹੁਦੇਦਾਰਾਂ ਦੀ ਬੈਠਕ 'ਚ ਆਪਣੀ ਨਾਰਾਜ਼ਗੀ ਪ੍ਰਗਟਾ ਦਿੱਤੀ। ਸੂਤਰਾਂ ਦੇ ਮੁਤਾਬਕ ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਆਗੂ ਵਰਕਰਾਂ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੇ। ਇਹੀ ਕਾਰਨ ਹੈ ਕਿ ਕੁਝ ਮਾਮਲਿਆਂ 'ਚ ਪਾਰਟੀ ਵਰਕਰ ਵੀ ਵਿਰੋਧੀ ਧਿਰਾਂ ਦੀ ਦਲੀਲ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਸ ਕਮੀ ਨੂੰ ਦੂਰ ਕਰਨਾ ਹੀ ਪਵੇਗਾ। ਅਸਿੱਧੇ ਤੌਰ 'ਤੇ ਇਸ ਨੂੰ ਸ਼ਾਹ ਦੀ ਹਦਾਇਤ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜਾਂ ਮੋਦੀ ਦੀ ਟੀਮ 'ਚ ਕੰਮ ਕਰਨਾ ਹੈ ਤਾਂ ਖ਼ੁਦ ਨੂੰ ਸਾਬਿਤ ਕਰਨਾ ਵੀ ਪਵੇਗਾ।