ਤੂਰਿਨ (ਏਜੰਸੀ) : ਯੁੂਵੈਂਟਸ ਤੋਂ ਗੋਲਰਹਿਤ ਡਰਾਅ ਖੇਡਣ ਤੋਂ ਬਾਅਦ ਬਾਰਸੀਲੋਨਾ ਚੈਂਪੀਅੰਜ ਲੀਗ ਫੁੱਟਬਾਲ 'ਚ ਗਰੁੱਪ ਡੀ 'ਚ ਚੋਟੀ ਸਥਾਨ ਦੇ ਨਾਲ ਆਖਰੀ 16 'ਚ ਪਹੁੰਚ ਗਿਆ। ਪਿਛਲੇ ਸੈਸ਼ਨ ਦੀ ਉਪਜੇਤੂ ਯੁੂਵੈਂਟਸ ਦੂਜੇ ਸਥਾਨ 'ਤੇ ਹੈ ਜਦੋਂ ਕਿ ਸਪੋਰਟਿੰਗ ਲਿਸਬਨ ਉਸ ਤੋਂ ਇਕ ਅੰਕ ਪਿਛਲੇ ਤੀਜੇ ਸਥਾਨ 'ਤੇ ਹੈ।

ਪੰਜ ਵਾਰ ਦੀ ਯੂਰਪੀ ਚੈਂਪੀਅਨ ਬਾਰਸੀਲੋਨਾ ਨੂੰ ਗਰੁੱਪ ਡੀ 'ਚ ਚੋਟੀ 'ਤੇ ਰਹਿਣ ਲਈ ਬੱਸ ਇਕ ਅੰਕ ਦੀ ਲੋੜ ਸੀ ਜਦੋਂਕਿ ਯੁੂਵੈਂਟਸ ਨੂੰ ਹਾਰ ਟਾਲਣੀ ਸੀ। ਬਾਰਸੀਲੋਨਾ ਦੇ ਸਟਾਰ ਸਟ੫ਾਈਕਰ ਲਿਓਨੇਲ ਮੈਸੀ ਸ਼ੁਰੂਆਤੀ ਲਾਈਨ ਅੱਪ 'ਚ ਨਹੀਂ ਸਨ ਤੇ 56ਵੇਂ ਮਿੰਟ 'ਚ ਉਤਰੇ ਪਰ ਪਿਛਲੀ ਵਾਰ ਸਤੰਬਰ 'ਚ ਯੁੂਵੈਂਟਸ ਦੇ ਖ਼ਿਲਾਫ਼ ਕੀਤੇਦੋ ਗੋਲ ਦੇ ਪ੫ਦਰਸ਼ਨ ਨੂੰ ਨਹੀਂ ਦੂਹਰਾ ਸਕੇ।