ਮੈਡਰਿਡ : ਲਾ ਲੀਗਾ ਦੇ ਇਕ ਮਹੱਤਵਪੂਰਨ ਮੁਕਾਬਲੇ 'ਚ ਬਾਰਸੀਲੋਨਾ ਤੇ ਵਾਲੇਂਸੀਆ ਵਿਚਾਲੇ ਖੇਡਿਆ ਗਿਆ ਮੈਚ 1-1 ਨਾਲ ਡਰਾਅ ਰਿਹਾ। ਪਹਿਲੇ ਅੱਧ ਦਾ ਮੈਚ ਗੋਲਰਹਿਤ ਡਰਾਅ ਰਿਹਾ। ਇਸ ਤੋਂ ਬਾਅਦ 60ਵੇਂ ਮਿੰਟ 'ਚ ਰੋਡਿ੍ਰਗੋ ਨੇ ਗੋਲ ਕਰ ਕੇ ਵਾਲੇਂਸੀਆ ਦਾ ਖਾਤਾ ਖੋਲਿ੍ਹਆ। ਜੋਰਡੀ ਏਲਬਾ ਨੇ ਦਿੱਗਜ ਖਿਡਾਰੀ ਲਿਓਨ ਮੈਸੀ ਤੋਂ ਮਿਲੇ ਪਾਸ ਨੂੰ ਗੋਲ 'ਚ ਤਬਦੀਲ ਕਰ ਕੇ ਬਾਰਸੀਲੋਨਾ ਨੂੰ ਹਾਰ ਦੇ ਖ਼ਤਰੇ ਤੋਂ ਬਚਾਇਆ ਤੇ ੁਵਾਲੇਂਸੀਆ ਦੇ ਖ਼ਿਲਾਫ਼ ਮੁਕਾਬਲਾ 1-1 ਨਾਲ ਡਰਾਅ ਕਰ ਦਿੱਤਾ।