-ਹਾਸਲ ਕੀਤੇ 7 ਪੁਆਇੰਟ

ਪੰਜਾਬ ਦੀ ਟੀਮ ਦਾ 25 ਨੂੰ ਸਰਵਿਸ ਦੀ ਟੀਮ ਨਾਲ ਹੋਵੇਗਾ ਮੈਚ

ਹਰਦੀਪ ਰੰਧਾਵਾ, ਅੰਮਿ੫ਤਸਰ : ਰਣਜੀ ਟਰਾਫੀ ਤਹਿਤ ਗਾਂਧੀ ਮੈਦਾਨ 'ਚ ਚੱਲ ਰਹੇ ਪੰਜਾਬ ਬਨਾਮ ਬੰਗਾਲ ਦੀ ਟੀਮ ਦੇ ਚਾਰ ਰੋਜ਼ਾ ਿਯਕਟ ਮੈਚ 'ਚ ਬੰਗਾਲ ਦੀ ਟੀਮ ਨੇ ਇਕ ਪਾਰੀ ਤੇ 19 ਦੌੜਾਂ ਦੇ ਵਾਧੇ ਨਾਲ ਜਿੱਤ ਹਾਸਲ ਕੀਤੀ । ਬੰਗਾਲ ਦੀ ਟੀਮ ਜਿੱਤ ਹਾਸਲ ਕਰਨ ਦੇ ਨਾਲ-ਨਾਲ 7 ਪੁਆਇੰਟ ਵੀ ਹਾਸਲ ਕਰਨ 'ਚ ਸਫ਼ਲ ਹੋਈ ਹੈ। ਜਿਸ ਤੋਂ ਬਾਅਦ ਹੁਣ ਬੰਗਾਲ ਦੀ ਟੀਮ ਦੇ ਕੁੱਲ 29 ਪੁਆਇੰਟ ਹੋ ਗਏ ਹਨ, ਜੋਕਿ ਪੰਜਾਬ ਦੀ ਟੀਮ ਤੋਂ ਪੰਜ ਪੁਆਇੰਟ ਅੱਗੇ ਨਿੱਕਲ ਗਈ ਹੈ। ਜ਼ਿਕਰਯੋਗ ਹੈ ਕਿ ਬੰਗਾਲ ਦੀ ਟੀਮ ਨੇ ਪਹਿਲੀ ਪਾਰੀ 'ਚ ਪੰਜਾਬ ਦੀ ਟੀਮ ਨੂੰ 147 ਦੌੜਾਂ ਦਾ ਟੀਚਾ ਲੈਂਦੇ ਹੋਏ ਜਵਾਬੀ ਪਾਰੀ 'ਚ ਲਗਾਤਾਰ ਇਕ ਹੀ ਪਾਰੀ ਖੇਡਦੇ ਹੋਏ 379 ਦੌੜਾਂ ਬਣਾਈਆਂ ਹਨ। ਪਹਿਲੀ ਪਾਰੀ ਤਹਿਤ ਖੇਡ ਰਹੀ ਬੰਗਾਲ ਦੀ ਟੀਮ ਐਤਵਾਰ ਦੁਪਹਿਰ ਨੂੰ ਆਲ ਆਊਟ ਹੋ ਗਈ। ਜਿਸ ਤੋਂ ਬਾਅਦ ਦੂਜੀ ਪਾਰੀ ਲਈ ਪੰਜਾਬ ਦੀ ਟੀਮ ਪਿੱਚ 'ਤੇ ਖੇਡਣ ਲਈ ਆਈ, ਜਿਸ 'ਚ ਟੀਮ ਦੇ ਕਪਤਾਨ ਹਰਭਜਨ ਸਿੰਘ ਸਮੇਤ ਹੋਰ ਖਿਡਾਰੀ ਵੀ ਕੁਝ ਕਮਾਲ ਨਾ ਵਿਖਾ ਸਕੇ। ਬੰਗਾਲ ਦੀ ਟੀਮ ਦੇ ਖਿਡਾਰੀਆਂ ਨੇ ਬਾਿਲੰਗ ਤੇ ਫਿਲਡਿੰਗ 'ਚ ਸ਼ਾਨਦਾਰ ਪ੫ਦਰਸ਼ਨ ਕਰਦਿਆਂ ਪੰਜਾਬ ਦੀ ਟੀਮ ਦੇ ਖਿਡਾਰੀਆਂ ਨੂੰ ਇਕ ਤੋਂ ਬਾਅਦ ਇਕ ਆਊਟ ਕਰਦਿਆਂ ਪੈਵੇਲੀਅਨ ਭੇਜ ਦਿੱਤਾ ਜੋ 56.1 ਓਵਰਾਂ ਨੂੰ ਖੇਡਣ ਤਕ ਆਲ ਆਊਟ ਕਰ ਦਿੱਤਾ ਤੇ ਬੰਗਾਲ ਦੀ ਟੀਮ ਇਕ ਪਾਰੀ 'ਚ 19 ਦੌੜਾਂ ਦੇ ਵਾਧੇ ਨਾ ਜੇਤੂ ਬਣ ਗਈ।