ਰੋਨਾਲਡੋ ਤੇ ਮੈਸੀ ਦੇ ਬੈਲੋਨ ਡਿਓਰ ਪੁਰਸਕਾਰ

ਰੋਨਾਲਡੋ : (2008, 2013, 2014, 2016, 2017)

ਮੈਸੀ : (2009, 2010, 2011, 2012, 2015)

----

ਉਪਲੱਬਧੀ

-ਪੰਜਵੀਂ ਵਾਰ ਜਿੱਤਿਆ ਬੈਲੋਨ ਡਿਓਰ ਪੁਰਸਕਾਰ

-ਲਗਾਤਾਰ ਦੂਜੇ ਸਾਲ ਕੀਤਾ ਇਨਾਮ 'ਤੇ ਕਬਜ਼ਾ

ਪੈਰਿਸ (ਏਐੱਫਪੀ) : ਪੁਰਤਗਾਲ ਦੇ ਸਟਾਰ ਫੁੱਟਬਾਲਰ ਿਯਸਟੀਆਨੋ ਰੋਨਾਲਡੋ ਨੇ ਅਰਜਨਟੀਨਾ ਦੇ ਲਿਓਨ ਮੈਸੀ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਪੰਜਵੀਂ ਵਾਰ ਸਾਲ ਦੇ ਸਰਬੋਤਮ ਖਿਡਾਰੀ ਦਾ ਬੈਲੋਨ ਡਿਓਰ ਪੁਰਸਕਾਰ ਜਿੱਤਿਆ। ਇਹ ਪੁਰਸਕਾਰ ਫਰਾਂਸ ਫੁੱਟਬਾਲ ਵੱਲੋਂ ਕਲੱਬਾਂ ਵੱਲੋਂ ਸਰਬੋਤਮ ਪ੍ਰਦਲਸ਼ਨ ਕਰਨ ਵਾਲੇ ਫੁੱਟਬਾਲਰ ਨੂੰ ਦਿੱਤਾ ਜਾਂਦਾ ਹੈ। ਰੀਅਲ ਮੈਡਰਿਡ ਦੇ ਫਾਰਵਰਡ ਰੋਨਾਲਡੋ ਨੇ ਲਗਾਤਾਰ ਦੂਜੀ ਵਾਰ ਇਹ ਪੁਰਸਕਾਰ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਰਸੀਲੋਨਾ ਲਈ ਖੇਡਣ ਵਾਲੇ ਮੈਸੀ ਦੇ ਸਭ ਤੋਂ ਜ਼ਿਆਦਾ ਪੰਜ ਵਾਰ ਇਹ ਪੁਰਸਕਾਰ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕੀਤੀ। ਅਰਜਨਟੀਨਾ ਦੇ ਮੈਸੀ ਵੋਟਿੰਗ ਵਿਚ ਦੂਜੇ, ਜਦਕਿ ਬ੍ਰਾਜ਼ੀਲ ਦੇ ਨੇਮਾਰ ਤੀਜੇ ਸਥਾਨ 'ਤੇ ਰਹੇ। ਚੈਂਪੀਅਨਸ ਲੀਗ ਦੇ ਪਿਛਲੇ ਸੈਸ਼ਨ 'ਚ 32 ਸਾਲ ਦੇ ਰੋਨਾਲਡੋ ਗੋਲ ਕਰਨ ਦੇ ਮਾਮਲੇ ਵਿਚ ਸਿਖਰ 'ਤੇ ਰਹੇ ਜਿਸ ਨਾਲ ਰੀਅਲ ਨੇ ਜੂਨ 'ਚ ਜੁਵੈਂਟਸ ਨੂੰ ਹਰਾ ਕੇ ਸਫਲਤਾ ਨਾਲ ਆਪਣਾ ਖ਼ਿਤਾਬ ਕਾਇਮ ਰੱਖਿਆ ਸੀ। ਰੀਅਲ ਨੇ ਇਸ ਤੋਂ ਬਾਅਦ ਲਾ ਲੀਗਾ ਖ਼ਿਤਾਬ ਵੀ ਜਿੱਤਿਆ ਸੀ ਜੋ ਪੰਜ ਸਾਲ 'ਚ ਉਸ ਦਾ ਪਹਿਲਾ ਘਰੇਲੂ ਲੀਗ ਖ਼ਿਤਾਬ ਹੈ।

ਰੋਨਾਲਡੋ ਇਸ ਤੋਂ ਪਹਿਲਾਂ 2008, 2013, 2014 ਤੇ 2016 'ਚ ਵੀ ਬੈਲੋਨ ਡੀਓਰ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂ ਨੇ ਇਸ ਸਾਲ ਅਕਤੂਬਰ ਵਿਚ ਫੀਫਾ ਦੇ ਸਾਲ ਦੇ ਸਰਬੋਤਮ ਮਰਦ ਫੁੱਟਬਾਲਰ ਦਾ ਪੁਰਸਕਾਰ ਵੀ ਜਿੱਤਿਆ ਸੀ। ਰੋਨਾਲਡੋ ਨੇ ਪਿਛਲੇ ਸੈਸ਼ਨ 'ਚ ਸਾਰੇ ਮੁਕਾਬਲਿਆਂ 'ਚ ਰੀਅਲ ਲਈ 42 ਗੋਲ ਕੀਤੇ ਸਨ। ਉਨ੍ਹਾਂ ਨੇ ਯੂਰਪੀਅਨ ਵਿਸ਼ਵ ਕੱਪ ਕੁਆਲੀਫਾਇੰਗ ਵਿਚ ਵੀ 15 ਗੋਲ ਕੀਤੇ। ਰੋਨਾਲਡੋ ਅਗਲੇ ਸਾਲ ਰੂਸ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਪੁਰਤਗਾਲ ਦੀ ਅਗਵਾਈ ਕਰਨਗੇ। ਪੁਰਤਗਾਲ ਨੇ 2016 'ਚ ਮੇਜ਼ਬਾਨ ਫਰਾਂਸ ਨੂੰ ਫਾਈਨਲ 'ਚ ਹਰਾ ਕੇ ਯੂਰਪੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ ਤੇ ਹੁਣ ਉਸ ਦੀ ਨਜ਼ਰ ਫੁੱਟਬਾਲ ਦੇ ਸਭ ਤੋਂ ਵੱਡੇ ਖ਼ਿਤਾਬ 'ਤੇ ਹੋਵੇਗੀ। ਰੋਨਾਲਡੋ ਨੇ 2008 'ਚ ਮਾਨਚੈਸਟਰ ਯੂਨਾਈਟਿਡ ਵੱਲੋਂ ਖੇਡਦੇ ਹੋਏ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ ਸੀ। ਤਦ ਤੋਂ ਮੈਸੀ ਤੇ ਰੋਨਾਲਡੋ ਮਿਲ ਕੇ ਪਿਛਲੇ ਦਸ ਬੈਲੋਨ ਡਿਓਰ ਖ਼ਿਤਾਬ ਜਿੱਤ ਚੁੱਕੇ ਹਨ।

ਕੋਟ

'ਬੇਸ਼ੱਕ ਮੈਂ ਖ਼ੁਸ਼ ਹਾਂ। ਹਰੇਕ ਸਾਲ ਮੈਂ ਇਸ ਨੂੰ ਲੈ ਕੇ ਬੇਤਾਬ ਰਹਿੰਦਾ ਹਾਂ। ਪਿਛਲੇ ਸਾਲ ਜਿੱਤੇ ਖ਼ਿਤਾਬਾਂ ਨੇ ਇਹ ਪੁਰਸਕਾਰ ਜਿੱਤਣ ਵਿਚ ਮਦਦ ਕੀਤੀ। ਰੀਅਲ ਮੈਡਰਿਡ ਟੀਮ ਦੇ ਸਾਥੀਆਂ ਨੂੰ ਧੰਨਵਾਦ ਤੇ ਨਾਲ ਹੀ ਮੈਂ ਬਾਕੀ ਲੋਕਾਂ ਨੂੰ ਵੀ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਪੱਧਰ 'ਤੇ ਪੁੱਜਣ 'ਚ ਮਦਦ ਕੀਤੀ।'

-ਿਯਸਟੀਆਨੋ ਰੋਨਾਲਡੋ