ਚੰਡੀਗੜ੍ਹ (ਜੇਐੱਨਐੱਨ) : ਪੰਜਾਬ ਯੂਨੀਵਰਸਿਟੀ ਦੇ ਬੈਡਮਿੰਟਨ ਹਾਲ 'ਚ 26ਵੇਂ ਿਯਸ਼ਨਾ ਖੇਤਾਨ ਆਲ ਇੰਡੀਆ ਜੂਨੀਅਰ ਰੈਂਕਿੰਗ ਟੂਰਨਾਮੈਂਟ 'ਚ ਬੈਡਮਿੰਟਨ ਖਿਡਾਰੀ ਤੇ ਕੋਚ ਪੁਲੇਲਾ ਗੋਪੀਚੰਦ ਦੇ ਪੁੱਤਰ ਸਾਈ ਵਿਸ਼ਣੂ ਪੁਲੇਲਾ ਤੇ ਪਰਨਵ ਰਾਓ ਦੀ ਜੋੜੀ ਨੇ ਅੰਡਰ-17 ਵਰਗ ਵਿਚ ਖੇਡਦੇ ਹੋਏ ਹਰਸ਼ ਰਾਣਾ ਤੇ ਮਨਨ ਸ਼ਿੰਗਰੀ ਦੀ ਜੋੜੀ ਨੂੰ 21-14, 21-14 ਨਾਲ ਮਾਤ ਦਿੱਤੀ ਜਦਕਿ ਅੰਡਰ-19 ਲੜਕੀਆਂ ਦੇ ਮੁਕਾਬਲੇ 'ਚ ਗੋਇਤਰੀ ਗੋਪੀਚੰਦ ਨੇ ਕਾਨਿਕਾ ਨੂੰ ਹਰਾਇਆ।