ਹੈਦਰਾਬਾਦ : ਉੱਭਰਦੇ ਹੋਏ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਨੇ ਇੰਡੀਆ ਇੰਟਰਨੈਸ਼ਨਲ ਸੀਰੀਜ਼ 'ਚ ਮਰਦ ਸਿੰਗਲਜ਼ ਦੇ ਫਾਈਨਲ 'ਚ ਮਲੇਸ਼ੀਆ ਦੇ ਯੀਨ ਹਾਨ ਚੋਂਗ ਨੂੰ ਇਕ ਰੋਮਾਂਚਕ ਮੁਕਾਬਲੇ 'ਚ 21-15, 17-21, 21-17 ਨਾਲ ਹਰਾ ਕੇ ਖ਼ਿਤਾਬ ਦਾ ਬਚਾਅ ਕੀਤਾ। ਮਹਿਲਾਵਾਂ ਦੇ ਸਿੰਗਲਜ਼ ਦੇ ਖ਼ਿਤਾਬੀ ਮੁਕਾਬਲੇ 'ਚ ਐੱਮ ਤਨਿਸ਼ਕ ਨੇ ਸ਼ਿਖਾ ਗੌਤਮ ਨੂੰ 17-21, 22-20, 21-18 ਨਾਲ ਮਾਤ ਦਿੱਤੀ।