ਮੁੰਬਈ (ਪੀਟੀਆਈ) : ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਤੇ ਪੀਵੀ ਸਿੰਧੂ ਨੂੰ ਇੱਥੇ ਕਰਵਾਏ ਇੰਡੀਅਨ ਸਪੋਰਟਸ ਆਨਰ ਪ੍ਰੋਗਰਾਮ 'ਚ ਸਾਲ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਅਸ਼ਵਿਨ ਨੂੰ ਟੀਮ ਖੇਡ 'ਚ ਸਰਬੋਤਮ ਖਿਡਾਰੀ, ਮਿਤਾਲੀ ਰਾਜ ਨੂੰ ਟੀਮ ਖੇਡ 'ਚ ਸਰਬੋਤਮ ਮਹਿਲਾ ਖਿਡਾਰਨ, ਭਾਰਤ ਦੀ ਮਹਿਲਾ ਿਯਕਟ ਟੀਮ ਨੂੰ ਸਾਲ ਦੀ ਸਰਬੋਤਮ ਟੀਮ, ਬਿਸਵੇਸ਼ਵਰ ਨੰਦੀ (ਜਿਮਨਾਸਟਿਕ) ਨੂੰ ਸਾਲ ਦਾ ਸਰਬੋਤਮ ਕੋਚ, ਅਦਿਤੀ ਅਸ਼ੋਕ (ਗੋਲਫ) ਨੂੰ ਸਾਲ ਦੀ ਉੱਭਰਦੀ ਹੋਈ ਮਹਿਲਾ ਖਿਡਾਰਨ, ਨੀਰਜ ਚੋਪੜਾ (ਐਥਲੈਟਿਕਸ) ਨੂੰ ਸਾਲ ਦਾ ਉੱਭਰਦਾ ਮਰਦ ਖਿਡਾਰੀ, ਦੇਵੇਂਦਰ ਝਾਝਰੀਆ (ਐਥਲੈਟਿਕਸ) ਨੂੰ ਸਾਲ ਦਾ ਸਰਬੋਤਮ ਮਰਦ ਪੈਰਾ ਖਿਡਾਰੀ ਤੇ ਦੀਪਾ ਮਲਿਕ (ਐਥਲੈਟਿਕਸ ਨੂੰ ਸਾਲ ਦੀ ਸਰਬੋਤਮ ਮਹਿਲਾ ਪੈਰਾ ਖਿਡਾਰਨ ਦਾ ਸਨਮਾਨ ਮਿਲਿਆ। ਲਾਈਫਟਾਈਮ ਅਚੀਵਮੈਂਟ ਐਵਾਰਡ ਬਲਬੀਰ ਸਿੰਘ (ਹਾਕੀ) ਤੇ ਪ੍ਰੇਰਣਾਦਾਇਕ ਸਨਮਾਨ ਸਾਨੀਆ ਮਿਰਜ਼ਾ (ਟੈਨਿਸ) ਨੂੰ ਦਿੱਤਾ ਗਿਆ। ਅਭਿਨਵ ਬਿੰਦਰਾ (ਨਿਸ਼ਾਨੇਬਾਜ਼ੀ) ਨੂੰ ਭਾਰਤੀ ਖੇਡਾਂ 'ਚ ਤਬਦੀਲੀ 'ਚ ਯੋਗਦਾਨ ਲਈ ਸਨਮਾਨਿਆ ਗਿਆ।