ਮੈਲਬੌਰਨ (ਏਐੱਫਪੀ) : 23 ਨਵੰਬਰ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਐਸ਼ੇਜ਼ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਟਿਮ ਪੇਨ ਦੀ ਆਸਟ੫ੇਲੀਆਈ ਟੀਮ 'ਚ ਸੱਤ ਸਾਲ ਬਾਅਦ ਵਾਪਸੀ ਹੋਈ ਹੈ। ਆਸਟ੫ੇਲੀਆਈ ਚੋਣਕਾਰਾਂ ਨੇ ਪਹਿਲੇ ਦੋ ਟੈਸਟ ਲਈ ਟੀਮ ਦਾ ਐਲਾਨ ਕੀਤਾ ਜਿਸ ਵਿਚ ਮੈਥਿਊ ਵੇਡ ਦੀ ਥਾਂ ਟਿਮ ਨੂੰ ਸ਼ਾਮਿਲ ਕੀਤਾ ਗਿਆ ਹੈ। ਆਸਟ੫ੇਲੀਆ ਵੱਲੋਂ ਚਾਰ ਟੈਸਟ ਖੇਡ ਚੁੱਕੇ ਪੇਨ ਦੀ ਬੱਲੇਬਾਜ਼ੀ ਅੌਸਤ 35 ਦੀ ਹੈ ਤੇ ਪਿਛਲੇ ਦਿਨੀਂ ਇੰਗਲੈਂਡ ਖ਼ਿਲਾਫ਼ ਕਿ੍ਰਕਟ ਆਸਟ੫ੇਲੀਆ ਇਲੈਵਨ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਨੇ ਅਰਧ ਸੈਂਕੜਾ ਲਾਇਆ ਸੀ। ਉਨ੍ਹਾਂ ਨੇ ਆਪਣਾ ਆਖ਼ਰੀ ਟੈਸਟ ਅਕਤੂਬਰ, 2010 'ਚ ਭਾਰਤ ਖ਼ਿਲਾਫ਼ ਖੇਡਿਆ ਸੀ। ਟੀਮ 'ਚ ਸਟੀਵ ਸਮਿਥ, ਡੇਵਿਡ ਵਾਰਨਰ, ਕੈਮਰੂਨ ਬੇਨਯਾਫਟ, ਉਸਮਾਨ ਖਵਾਜਾ, ਪੀਟਰ ਹੈਂਡਸਕਾਂਬ, ਸ਼ਾਨ ਮਾਰਸ਼, ਟਿਮ ਪੇਨ, ਮਿਸ਼ੇਲ ਸਟਾਰਕ, ਪੈਟ ਕਮਿੰਸ, ਨਾਥਨ ਲਿਓਨ, ਜੋਸ ਹੇਜ਼ਲਵੁਡ, ਜੈਕਸਨ ਬਰਡ, ਚਾਡ ਸੀਅਰਸ ਸ਼ਾਮਿਲ ਹਨ।
ਪੇਨ ਦੀ ਸੱਤ ਸਾਲ ਬਾਅਦ ਵਾਪਸੀ
Publish Date:Fri, 17 Nov 2017 10:13 PM (IST)
- # Australian
- # Team
