ਬਿ੫ਸਬੇਨ (ਏਜੰਸੀ) : ਏਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਅਸਟਰੇਲਿਆਈ ਗੇਂਦਬਾਜ਼ਾਂ ਨੇ ਦਿਨ ਦਾ ਖੇਡ ਖ਼ਤਮ ਹੋਣ ਤਕ ਇੰਗਲੈਂਡ ਦੇ 4 ਵਿਕਟਾਂ 'ਤੇ 196 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕਰ ਲਈਆਂ ਸਨ। ਗਾਬਾ ਮੈਦਾਨ 'ਤੇ ਖੇਡੇ ਜਾ ਰਹੇ ਇਸ ਮੈਚ 'ਚ ਰੌਸ਼ਨੀ ਘੱਟ ਹੋਣ ਕਾਰਨ ਦਿਨ ਦਾ ਖੇਡ ਜਲਦੀ ਖ਼ਤਮ ਕਰ ਦਿੱਤਾ ਗਿਆ। ਪਹਿਲੇ ਦਿਨ ਸਿਰਫ਼ 80.3 ਓਵਰ ਹੀ ਸੁੱਟੇ ਜਾ ਸਕੇ। ਡੇਵਿਡ ਮਲਾਨ 28 ਤੇ ਮੋਇਨ ਅਲੀ 13 ਦੌੜਾਂ ਬਣਾ ਕੇ ਨਾਬਾਦ ਸਨ।

ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਉੱਤਰੀ ਇੰਗਲੈਂਡ ਲਈ ਮਾਰਕ ਸਟੋਨਮੈਨ (53) ਤੇ ਜੇਮਸ ਵਿੰਸ (83) ਨੇ ਦੂਜੇ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ । ਸਟੋਨਮੈਨ ਦੇ ਆਊਟ ਹੋਣਤੋਂ ਬਾਅਦ ਜਿਵੇਂ ਹੀ ਇਹ ਸਾਂਝੇਦਾਰੀ ਟੁੱਟੀ, ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੇ ਚੰਗੀ ਵਾਪਸੀ ਕਰਦਿਆਂ ਇੰਗਲੈਂਡ ਨੂੰ ਪਰੇਸ਼ਾਨੀ 'ਚ ਪਾ ਦਿੱਤਾ। ਮੈਚ ਸ਼ੁਰੂ ਹੋਣ ਤੋਂ ਬਾਅਦ ਜਲਦੀ ਹੀ ਐਲਿਸਟਰ ਕੁੱਕ (02) ਦੋ ਦੌੜਾ ਦੇ ਕੁੱਲ ਸਕੋਰ 'ਤੇ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਪੀਟਰ ਹੈਂਡਸਕੋਂਬ ਨੂੰ ਕੈਚ ਦੇ ਆਊਟ ਹੋ ਗਏ। ਕੁੱਕ ਲਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਸਟੋਨਮੈਨ ਤੇ ਵਿੰਸ ਨੇ ਟੀਮ ਨੂੰ ਸੰਭਾਲ ਲਿਆ । ਇਨ੍ਹਾਂ ਦੋਵਾਂ ਕੋਲ ਹਾਲਾਂਕਿ ਜ਼ਿਆਦਾ ਤਜ਼ਰਬਾ ਨਹੀਂ ਹੈ ਪਰ ਇਸ ਜੋੜੀ ਨੇ ਬਿਨਾ ਕਿਸੇ ਪਰੇਸ਼ਾਨੀ ਦੇ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕੀਤਾ। ਸਟੋਨਮੈਨ ਦੀ ਪਾਰੀ ਦਾ ਅੰਤ ਪੈਟ ਕਮਿਸੰ ਨੇ ਉਨ੍ਹਾਂ ਨੂੰ 127 ਦੇ ਕੁੱਲ ਸਕੋਰ 'ਤੇ ਬੋਲਡ ਕਰਦਿਆਂ ਕੀਤਾ । ਸਟੋਨਮੈਨ ਨੇ 159 ਗੇਂਦਾਂ ਦਾ ਸਾਹਮਣਾ ਕੀਤਾ ਤੇ ਤਿੰਨ ਚੌਕੇ ਲਾਏ, ਟੀਮ ਦੇ ਖਾਤੇ 'ਚ 18 ਦੌੜਾਂ ਹੀ ਜੁੜੀਆਂ ਸਨ ਕਿ ਵਿੰਸ ਦੌੜਾ ਲੈਣ ਦੀ ਜਲਦਬਾਜੀ 'ਚ ਰਨ ਆਊਟ ਹੋ ਗਏ । ਉਹ ਸੈਂਕੜਾ ਲਾਉਣ ਤੋਂ ਸਿਰਫ਼ 17 ਦੌੜਾਂ ਹੀ ਪਿੱਛੇ ਸਨ । ਇਹ ਉਨ੍ਹਾਂਦਾ ਟੈਸਟ ਕਰੀਅਰ ਦਾ ਸਰਬੋਤਮ ਸਕੋਰ ਤੇ ਪਹਿਲਾ ਅਰਧ ਸੈਂਕੜਾ ਸੀ । ਇਸ ਤੋਂ ਪਹਿਲਾਂ ਉਸਦਾ ਸਰਬੋਤਮ ਸਕੋਰ 42 ਸੀ। ਕਪਤਾਨ ਜੋ ਰੂਟ 15 ਦੌੜਾਂ ਦਾ ਹੀ ਯੋਗਦਾਨ ਦੇ ਸਕੇ। ਉਨ੍ਹਾਂ ਨੂੰ ਕਮਿੰਸ ਨੇ ਆਪਣਾ ਦੂਜਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਹਰਫ਼ਨਮੌਲਾ ਖਿਡਾਰੀ ਮੋਇਨ ਅਲੀ ਤੇ ਡੇਵਿਡ ਮਲਾਨ ਨੇ ਅਸਟ੫ੇਲਿਆਈ ਗੇਂਦਬਾਜ਼ਾਂ ਦੇ ਹੱਥੋਂ ਹੋਰ ਕੋਈ ਸਫ਼ਲਤਾ ਨਹੀਂ ਲੱਗਣ ਦਿੱਤੀ। ਦੋਵਾਂ ਦਰਮਿਆਨ ਹਾਲੇ ਤਕ ਪੰਜਵੀਂ ਵਿਕਟ ਲਈ 33 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਡੇਵਿਡ ਨੇ ਹੁਣ ਤਕ ਆਪਣੀ ਪਾਰੀ 'ਚ 64 ਗੇਂਦਾਂ ਦਾ ਸਾਹਮਣਾ ਕੀਤਾ ਹੈ ਤੇ ਛੇ ਚੌਕੇ ਲਾਏ ਹਨ। ਮੋਇਨ ਨੇ 31 ਗੇਂਦਾਂ 'ਚ ਸਿਰਫ਼ ਇਕ ਚੌਕਾ ਲਾਇਆ ਹੈ। ਅਸਟਰੇਲੀਆ ਨੇ ਆਪਣੇ ਚਾਰ ਗੇਂਦਬਾਜ਼ਾਂ ਨੂੰ ਅਜਮਾਇਆ ਪਰ ਸਿਰਫ਼ ਸਟਾਰਕ ਤੇ ਕਮਿੰਸ ਨੂੰ ਹੀ ਸਫ਼ਲਤਾ ਮਿਲ ਸਕੀ। ਨਾਥਨ ਲਿਓਨ ਤੇ ਜੋਸ਼ ਹੇਜਲਵੁੱਡ ਪਹਿਲੇ ਦਿਨ ਖਾਲੀ ਹੱਥ ਵਾਪਸ ਪਰਤੇ ।