ਐਡੀਲੇਡ : ਆਸਟ੫ੇਲੀਆ ਤੇ ਇੰਗਲੈਂਡ ਵਿਚਾਲੇ ਐਸ਼ੇਜ਼ ਸੀਰੀਜ਼ ਦੇ ਦੂਜੇ ਡੇ-ਨਾਈਟ ਟੈਸਟ ਮੈਚ ਦੇ ਤੀਜੇ ਦਿਨ ਕੁੱਲ 13 ਵਿਕਟਾਂ ਡਿੱਗੀਆਂ। ਇੰਗਲੈਂਡ ਦੀ ਪਹਿਲੀ ਪਾਰੀ 227 ਦੌੜਾਂ 'ਤੇ ਸਿਮਟ ਜਾਣ ਤੋਂ ਬਾਅਦ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ 53 ਦੌੜਾਂ 'ਤੇ ਹੀ ਚਾਰ ਵਿਕਟਾਂ ਗੁਆ ਦਿੱਤੀਆਂ ਹਾਲਾਂਕਿ ਪਹਿਲੀ ਪਾਰੀ 'ਚ ਮਿਲੀ 215 ਦੌੜਾਂ ਦੀ ਬੜ੍ਹਤ ਦੀ ਬਦੌਲਤ ਮੇਜ਼ਬਾਨ ਟੀਮ ਦੀ ਕੁੱਲ ਬੜ੍ਹਤ 268 ਦੌੜਾਂ ਦੀ ਹੋ ਗਈ ਤੇ ਉਸ ਦੀਆਂ ਛੇ ਵਿਕਟਾਂ ਬਾਕੀ ਹਨ ਜਿਸ ਨਾਲ ਆਸਟ੫ੇਲੀਆ ਨੇ ਇਸ ਟੈਸਟ 'ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਨਾਥਨ ਲਿਓਨ ਤੇ ਪੀਟਰ ਹੈਂਡਸਕਾਂਬ ਤਿੰਨ-ਤਿੰਨ ਦੌੜਾਂ ਬਣਾ ਕੇ ਯੀਜ਼ 'ਤੇ ਸਨ।