ਅਭਿਸ਼ੇਕ ਤਿ੫ਪਾਠੀ, ਨਵੀਂ ਦਿੱਲੀ : ਬੀਸੀਸੀਆਈ ਦੇ ਕਾਰਜਕਾਰੀ ਪ੫ਧਾਨ ਸੀਕੇ ਖੰਨਾ ਤੋਂ ਬਾਅਦ ਖਜਾਨਾ ਪ੫ਧਾਨ ਅਨਿਰੁੱਧ ਚੌਧਰੀ ਨੇ ਵੀ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੂੰ ਕਰੜੇ ਹੱਥੀਂ ਲੈਂਦਿਆਂ ਬੋਰਡਦੇ ਕੰਮਕਾਰ ਨੂੰ ਉੱਚ ਅÎਧਿਕਾਰੀਆਂ ਤੋਂ ਲੁਕਾਉਣ ਤੇ ਉਨ੍ਹਾਂ ਨੂੰ ਹਨੇਰੇ 'ਚ ਰੱਖਣ ਦਾ ਦੋਸ਼ ਲਾਇਆ। ਖ਼ਾਸ ਗੱਲ ਇਹ ਹੈ ਕਿ ਇਸ ਸਮੇਂ ਬੀਸੀਸੀਆਈ ਦੇ ਸਿਰਫ ਤਿੰਨ ਉੱਚ ਅਧਿਕਾਰੀ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ 'ਚ ਆਪਣੀ ਤਾਲਮੇਲ ਨਹੀਂ ਹੈ। ਖੰਨਾ ਨੇ ਵੀ ਕੁਝ ਅਜਿਹੀ ਹੀ ਮੇਲ ਅਮਿਤਾਭ ਨੂੰ ਲਿਖੀ ਸੀ।

ਬੀਸੀਸੀਆਈ ਦੇ ਜੀਐੱਮ ਅਹੁਦੇ ਲਈ ਨਿਯੁਕਤੀ ਪ੫ਕਿਰਿਆ ਨੂੰ ਲੈ ਕੇ ਅਨਿਰੁੱਧ ਨੇ ਕਈ ਇਤਰਾਜ਼ ਪ੫ਗਟ ਕੀਤੇ ਸਨ, ਇਸ ਤੋਂ ਬਾਅਦ ਅਮਿਤਾਭ ਨੇ ਉਨ੍ਹਾਂ ਦਾ ਜਵਾਬ ਦਿੱਤਾ ਸੀ। ਛੇ ਨਵੰਬਰ ਨੂੰ ਅਨਿਰੁੱਧ ਨੇ ਅਮਿਤਾਭ ਦੇ ਜਵਾਬ ਦੀ ਇਕ-ਇਕ ਕਰਕੇ ਬਖ਼ੀਆਂ ਉਧੇੜੀਆਂ। ਈਮੇਲ 'ਚ ਅਨਿਰੁੱਧ ਨੇ ਲਿਖਿਆ ਕਿ ਮੈਨੂੰ ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਜੀਐੱਮ ਆਪਰੇਸ਼ੰਜ ਦੀ ਨਿਯੁਕਤੀ ਦੀ ਗੱਲ ਇਸ਼ਤਿਹਾਰ ਰਾਹੀਂ ਪਤਾ ਲੱਗੀ ਹੈ। ਇਹੀ ਉਨ੍ਹਾਂ ਦੇ ਕੰਮ ਕਰਨ ਦਾ ਪਤਾ ਲੱਗਦਾ ਹੈ ਕਿ ਉੱਚ ਅਧਿਕਾਰੀਆਂ ਦੇ ਬੋਰਡ ਅੰਦਰ ਹੋਣ ਵਾਲੀਆਂ ਨਿਯੁਕਤੀਆਂ ਦਾ ਪਤਾ ਉਨ੍ਹਾਂ ਨੂੰ ਇਸ਼ਤਿਹਾਰ ਜਾਂ ਮੀਡੀਆ ਦੇ ਜ਼ਰੀਏ ਪਤਾ ਲੱਗਦਾ ਹੈ। ਜ਼ਿਕਰਯੋਗ ਹੈ ਕਿ ਬੇਨਿਯਮੀਆਂ ਦੇ ਦੋਸ਼ ਤੋਂ ਬਾਅਦ ਐਸ. ਸ੫ੀਧਰ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਬਾਅਦ 'ਚ ਉਨ੍ਹਾਂ ਦਾ ਦੇਹਾਂਤ ਵੀ ਹੋ ਗਿਆ।