ਨਵੀਂ ਦਿੱਲੀ, ਪੀਟੀਆਈ

ਪ੍ਰਮੁੱਖ ਅਭਿਨੇਤਾ ਅਮਿਤਾਭ ਬੱਚਨ ਨੇ ਐਲਪੀਜੀ 'ਤੇ ਸਬਸਿਡੀ ਛੱਡ ਦਿੱਤੀ ਹੈ। ਹੁਣ ਉਹ ਬਾਜ਼ਾਰ ਮੁੱਲ 'ਤੇ ਰਸੋਈ ਗੈਸ ਖਰੀਦਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮੀਰ ਲੋਕਾਂ ਨੂੰ ਸਬਸਿਡੀ ਛੱਡਣ ਦੀ ਅਪੀਲ 'ਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਬਿੱਗ ਬੀ ਹਾਲ ਹੀ 'ਚ ਪੈਟਰੋਲੀਅਮ ਮੰਤਰਾਲੇ ਦੀ 'ਗਿਵ ਇਟ ਅਪ' ਮੁਹਿੰਮ ਨਾਲ ਜੁੜੇ ਹਨ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸ਼੍ਰੀ ਬੱਚਨ ਦੀ ਇਸ ਉਦਾਰਤਾ ਤੋਂ ਪ੍ਰਭਾਵਿਤ ਹੋ ਕੇ ਨਿਸ਼ਚਿਤ ਰੂਪ ਨਾਲ ਹੋਰ ਲੋਕ ਵੀ ਇਸ ਮੁਹਿੰਮ ਨਾਲ ਜੁੜਨਗੇ।