- ਜੇਲ੍ਹ ਅਫਸਰਾਂ ਨੂੰ ਬੰਧਕ ਬਣਾ ਕੇ ਜੰਮ ਕੇ ਚਾੜਿ੍ਹਆ ਕੁਟਾਪਾ, ਫਾਇਰਿੰਗ

- ਡੀਐਮ ਨੇ ਮੰਗਾਂ ਨਾ ਮੰਨੀਆਂ ਤਾਂ ਸਾਢੇ ਸੱਤ ਘੰਟੇ ਬਾਅਦ ਮੁਕਤ ਹੋਏ ਜੇਲ੍ਹ ਸੁਪਰਡੈਂਟ

ਜੇਐਨਐਨ, ਵਾਰਾਣਸੀ : ਵਾਰਾਣਸੀ ਜ਼ਿਲ੍ਹਾ ਜੇਲ੍ਹ ਵਿਚ ਸ਼ਨਿਚਰਵਾਰ ਨੂੰ ਕੈਦੀਆਂ ਦਾ ਰਾਜ ਰਿਹਾ। ਸੱਤ ਘੰਟੇ ਤਕ ਕੈਦੀਆਂ ਨੇ ਜੇਲ੍ਹ ਸੁਪਰਡੈਂਟ ਆਸ਼ੀਸ਼ ਤਿਵਾੜੀ ਨੂੰ ਬੰਧਕ ਬਣਾਈ ਰੱਖਿਆ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਕੈਦੀਆਂ ਨੇ ਡਿਪਟੀ ਜੇਲ੍ਹਰ ਅਜੇ ਕੁਮਾਰ ਰਾਏ ਨੂੰ ਵੀ ਬਹੁਤ ਕੁੱਟਿਆ ਪਰ ਉਨ੍ਹਾਂ ਦੀ ਹਾਲਤ ਵਿਗੜਦੀ ਦੇਖ ਉਨ੍ਹਾਂ ਨੂੰ ਜਲਦੀ ਛੱਡ ਵੀ ਦਿੱਤਾ। ਕਾਬੂ ਕਰਨ ਲਈ ਪੁਲਸ ਨੇ ਹਵਾਈ ਫਾਇਰਿੰਗ ਕੀਤੀ ਤਾਂ ਜਵਾਬ ਵਿਚ ਕੈਦੀਆਂ ਨੇ ਭਾਰੀ ਪਥਰਾਅ ਕੀਤਾ। ਕੈਦੀ ਜੇਲ੍ਹ ਅਫਸਰਾਂ ਦੀ ਵਸੂਲੀ ਤੋਂ ਨਾਰਾਜ਼ ਸਨ ਅਤੇ ਇਕ ਬੰਦੇ ਨੂੰ ਡਿਪਟੀ ਜੇਲ੍ਹਰ ਦੇ ਨਿਰਦੇਸ਼ 'ਤੇ ਕੁੱਟੇ ਜਾਣ ਤੋਂ ਬਾਅਦ ਉਹ ਭੜਕ ਪਏ।

ਮੌਕੇ 'ਤੇ ਪਹੁੰਚੇ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਝਾਉਣ ਦੇ ਬਾਵਜੂਦ ਕੈਦੀ ਨਾ ਮੰਨੇ ਅਤੇ ਸੁਪਰਡੈਂਟ ਨੂੰ ਰਿਹਾਅ ਕਰਨ ਦੀ ਬਜਾਏ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਦਾ ਦਬਾਅ ਪਾਉਂਦੇ ਰਹੇ। ਮਜਬੂਰ ਡੀਐਮ ਨੇ ਜਦੋਂ ਮੰਗਾਂ ਮੰਨਦੇ ਹੋਏ ਜੇਲ੍ਹ ਸੁਪਰਡੈਂਟ ਅਤੇ ਡਿਪਟੀ ਜੇਲ੍ਹਰ ਨੂੰ ਕਾਰਜ ਮੁਕਤ ਕਰਨ ਦੇ ਨਾਲ ਹੀ ਅਪਰ ਨਗਰ ਮੈਜਿਸਟ੫ੇਟ ਚੌਥਾ ਦਰਜਾ ਨੂੰ ਜੇਲ੍ਹ ਦਾ ਚਾਰਜ ਸੌਂਪ ਦਿੱਤਾ ਤਦ ਜਾ ਕੇ ਕੈਦੀਆਂ ਨੂੰ ਬੰਧਕਾਂ ਨੂੰ ਛੱਡਿਆ। ਕੈਦੀ ਇੰਨੇ ਹਿੰਸਕ ਹੋ ਚੁੱਕੇ ਸਨ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਆਂਢੀ ਜ਼ਿਲਿ੍ਹਆਂ ਦੀ ਫੋਰਸ, ਅਰਧ ਸੈਨਿਕ ਬਲ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਮੌਕੇ 'ਤੇ ਬੁਲਾਉਣਾ ਪਿਆ।

ਬੀਡੀ ਪਾਂਡਿਆ ਨੂੰ ਬਣਾਇਆ ਗਿਆ ਨਵੁਾਂ ਸੁਪਰਡੈਂਟ

ਸ਼ਾਸਨ ਨੇ ਮੁਰਾਦਾਬਾਦ ਵਿਚ ਤਾਇਨਾਤ ਜੇਲ੍ਹ ਸੁਪਰਡੈਂਟ ਬੀਡੀ ਪਾਂਡਿਆ ਨੂੰ ਨਵਾਂ ਜੇਲ੍ਹ ਸੁਪਰਡੈਂਟ ਬਣਾਇਆ ਹੈ। ਓਧਰ ਸਿਰ ਅਤੇ ਿਢੱਡ ਵਿਚ ਵੱਧ ਸੱਟਾਂ ਲੱਗਣ ਕਾਰਨ ਡਿਪਟੀ ਜੇਲ੍ਹਰ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਪਹਿਲਾਂ ਦੀਨ ਦਿਆਲ ਹਸਪਤਾਲ ਭੇਜਿਆ ਗਿਆ, ਜਿੱਥੇ ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਬੀਐਚਯੂ ਟਰੌਮਾ ਸੈਂਟਰ ਰੈਫਰ ਕਰ ਦਿੱਤਾ।

ਪਰੇਡ ਤੋਂ ਪਿਆ ਰੱਫੜ

ਜੇਲ੍ਹ ਵਿਚ ਹਰ ਸ਼ਨਿਚਰਵਾਰ ਕੈਦੀਆਂ ਦੀ ਪਰੇਡ ਹੁੰਦੀ ਹੈ। ਇਸ ਸਮੇਂ ਕੈਦੀ ਆਪਣੀਆਂ ਸਮੱਸਿਆਵਾਂ ਦੱਸਦੇ ਹਨ। ਪਰੇਡ ਦੌਰਾਨ ਕੈਦੀ ਅਜੈ ਯਾਦਵ ਦੋ ਮਿੰਟ ਦੇਰ ਨਾਲ ਪਹੁੰਚਿਆ। ਇਸ ਤੋਂ ਨਾਰਾਜ਼ ਡਿਪਟੀ ਜੇਲ੍ਹਰ ਦੇ ਨਿਰਦੇਸ਼ 'ਤੇ ਕੈਦੀ ਰਾਈਟਰ ਰਾਜ ਕਿਸ਼ੋਰ ਨੇ ਉਸ ਨੂੰ ਕੁੱਟ ਦਿੱਤਾ। ਬੰਦੀਆਂ ਦਾ ਦੋਸ਼ ਸੀ ਕਿ ਕੁੱਟਮਾਰ ਦਾ ਕਾਰਨ ਲੇਟ ਆਉਣਾ ਨਹੀਂ ਸੀ, ਬਲਕਿ ਸਹੂਲਤ ਟੈਕਸ ਨਾ ਦੇਣਾ ਸੀ। ਜੇਲ੍ਹ ਵਿਚ ਹਰ ਚੀਜ਼ ਲਈ ਅਧਿਕਾਰੀਆਂ ਨੂੰ ਸਹੂਲਤ ਟੈਕਸ ਦੇਣਾ ਹੁੰਦਾ ਹੈ। ਅਜੈ ਨੂੰ ਕੁੱਟਦਾ ਦੇਖ ਕੇ ਸਾਰੇ ਕੈਦੀ ਇਕਜੁੱਟ ਹੋ ਗਏ ਅਤੇ ਵਿਰੋਧ ਕਰਨ ਲੱਗੇ। ਸੁਪਰਡੈਂਟ ਮੌਕੇ 'ਤੇ ਪਹੁੰਚੇ ਪ੍ਰੰਤੂ ਜਦੋਂ ਉਨ੍ਹਾਂ ਨੇ ਵੀ ਡਿਪਟੀ ਜੇਲ੍ਹਰ ਦਾ ਹੀ ਪੱਖ ਲਿਆ ਤਾਂ ਕੈਦੀ ਭੜਕ ਪਏ ਅਤੇ ਉਨ੍ਹਾਂ ਸੁਪਰਡੈਂਟ ਅਤੇ ਡਿਪਟੀ ਜੇਲ੍ਹ ਨੂੰ ਬੰਧਕ ਬਣਾ ਲਿਆ ਤੇ ਰੱਜ ਕੇ ਉਨ੍ਹਾਂ ਦਾ ਕੁਟਾਪਾ ਚਾੜਿ੍ਹਆ।