ਵਾਸ਼ਿੰਗਟਨ : ਅਮਰੀਕੀ ਨੇਵੀ ਨੇ ਇਕ ਵੱਡੀ ਤਕਨੀਕੀ ਸਫਲਤਾ ਹਾਸਲ ਕੀਤੀ ਹੈ। ਨੇਵੀ ਨੇ ਅਜਿਹਾ ਮਾਨਵ ਰਹਿਤ ਰੋਬੋਟਿਕ ਬੇੜਾ ਤਿਆਰ ਕੀਤਾ ਹੈ ਜੋ ਨਾ ਕੇਵਲ ਆਪਣੇ ਵਾਰਸ਼ਿਪ ਦੀ ਰੱਖਿਆ 'ਚ ਸਮਰੱਥ ਹੈ ਬਲਕਿ ਜ਼ਰੂਰਤ ਪੈਣ 'ਤੇ ਆਪਣੇ ਵਰਗੇ ਹੋਰਨਾਂ ਬੇੜਿਆਂ ਨਾਲ ਗੁੱਟ ਬਣਾ ਕੇ ਦੁਸ਼ਮਣ 'ਤੇ ਹਮਲਾ ਵੀ ਕਰ ਸਕੇਗੀ। ਆਪਣੀ ਤਰ੍ਹਾਂ ਦੇ ਇਸ ਅਨੋਖੀ ਤਕਨੀਕ ਨੂੰ ਨਾਸਾ ਦੇ ਮੰਗਲ ਮੁਹਿੰਮ ਪ੍ਰੋਗਰਾਮ ਤੋਂ ਲਿਆ ਗਿਆ ਹੈ। ਵਰਜੀਨੀਆ ਦੀ ਜੇਮਸ ਨਦੀ 'ਚ ਅਗਸਤ 'ਚ ਦੋ ਹਫਤਿਆਂ ਤਕ ਇਸ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਗਿਆ। ਆਫਿਸ ਆਫ ਨੇਵਲ ਰਿਸਚਰ (ਓਐਨਆਰ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਸੈਂਸਰ ਅਤੇ ਸਾਫਟਵੇਅਰ ਇਸ ਨੂੰ ਗੁੱਟ ਬਣਾਉਣ 'ਚ ਸਮਰੱਥ ਬਣਾਉਂਦੇ ਹਨ। ਨੇਵੀ ਦੇ ਲੜਾਕੂ ਵਾਹਨਾਂ ਲਈ ਇਹ ਮਹੱਤਵਪੂਰਨ ਉਪਲਬਧੀ ਹੈ। ਨੇਵੀ ਮੁਹਿੰਮਾਂ ਦੇ ਪ੍ਰਮੱੁਖ ਐਡਮਿਰਲ ਜੋਨਾਥਨ ਗ੍ਰੀਨਰਟ ਨੇ ਕਿਹਾ ਕਿ ਇਹ ਕਈ ਛੋਟੀਆਂ, ਸਸਤੀਆਂ ਅਤੇ ਵੱਖ-ਵੱਖ ਖੂਬੀਆਂ ਨੂੰ ਇਕੱਠੇ ਲਿਆਉਣ ਦੀ ਤਕਨੀਕ ਹੈ।

ਭਵਿੱਖ ਦੀ ਜ਼ਰੂਰਤ

ਨੇਵੀ ਸੋਧ ਦੇ ਪ੍ਰਮੁੱਖ ਰੀਅਰ ਐਡਮਿਰਲ ਮੈਥਿਊ ਕੈਲੰਡਰ ਨੇ ਕਿਹਾ ਕਿ ਸਾਡੇ ਨੌਸੈਨਿਕ ਭਵਿੱਖ ਦੀ ਲੜਾਈਆਂ ਨੂੰ ਪੁਰਾਣੀਆਂ ਤਕਨੀਕਾਂ ਦੇ ਦਮ 'ਤੇ ਨਹੀਂ ਲੜ ਸਕਦੇ। ਇਨ੍ਹਾਂ ਆਟੋਮੈਟਿਕ ਬੇੜਿਆਂ ਦਾ ਸਭ ਤੋਂ ਵੱਡਾ ਲਾਭ ਹੋਵੇਗਾ ਕਿ ਜੇਕਰ ਕੋਈ ਦੁਸ਼ਮਨ ਜਹਾਜ਼ ਇਨ੍ਹਾਂ 'ਤੇ ਹਮਲਾ ਵੀ ਕਰਦਾ ਹੈ ਤਾਂ ਕਿਸੇ ਜਵਾਨ ਦੀ ਜਾਨ ਨੂੰ ਖਤਰਾ ਨਹੀਂ ਹੋਵੇਗਾ।

;ਕੀ ਹੈ ਤਕਨੀਕ

ਕਾਰਾਕਾਸ (ਕੰਟਰੋਲ ਆਰਕਿਟੈਕਚਰ ਫਾਰ ਰੋਬੋਟਿਕ ਏਜੰਟ ਕਮਾਂਡ ਐਂਡ ਸੈਂਸਿੰਗ) ਨਾਂ ਦੀ ਇਸ ਤਕਨੀਕ ਨੂੰ ਓਐਨਆਰ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਨੂੰ ਇਕ ਕਿੱਟ ਦੇ ਜਰੀਏ ਅਕਸਰ ਕਿਸੇ ਵੀ ਆਟੋਮੈਟਿਕ ਬੇੜੇ 'ਚ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਨੂੰ ਸਥਾਪਿਤ ਕਰਨ ਤੋਂ ਬਾਅਦ ਬੇੜਾ ਕਿਸੇ ਵੀ ਭੌਤਿਕ ਕੰਟਰੋਲ ਦੇ ਬਿਨਾ ਹੀ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਸਮਰੱਥ ਹੋਵੇਗਾ।

ਕਿਵੇਂ ਕੰਮ ਕਰਦੀ ਹੈ ਤਕਨੀਕ

ਇਸ ਤਕਨੀਕ ਨਾਲ ਲੈਸ ਬੇੜਾ ਅਜਿਹੇ ਹੀ ਹੋਰਨਾਂ ਬੇੜਿਆਂ ਨਾਲ ਆਪਣੇ ਰਾਡਾਰ ਦਿ੫ਸ਼ਾਂ ਨੂੰ ਸਾਂਝਾ ਕਰਦਾ ਹੈ। ਇਸ ਦੇ ਜਰੀਏ ਹਰ ਬੇੜਾ ਇਕ ਦੂਸਰੇ ਦੇ ਹਾਲਾਤ ਤੋਂ ਵਾਕਿਫ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਆਪਣੇ ਮਾਰਗ 'ਤੇ ਵੀ ਲਗਾਤਾਰ ਨਜ਼ਰ ਰੱਖਦਾ ਹੈ ਅਤੇ ਅੜਿੱਕਿਆਂ ਨੂੰ ਪਛਾਣਦੇ ਹੋਏ ਚਲਦਾ ਹੈ। ਨਵੀਂ ਤਕਨੀਕ ਦੇ ਰਾਹੀਂ ਬੇੜਾ ਹਮਲਾਵਰ ਦੁਸ਼ਮਨ ਦੀ ਪਛਾਣ ਕਰਨ, ਰੋਕਣ ਅਤੇ ਨਸ਼ਟ ਕਰਨ 'ਚ ਸਮਰੱਥ ਹੋਵੇਗਾ।