=ਜਾਂਚ ਸ਼ੁਰੂ

-ਸਿਵਲ ਹਸਪਤਾਲ ਲਿਜਾਂਦਿਆਂ ਰਾਹ 'ਚ ਹੋਈ ਮੌਤ

-ਮਿ੫ਤਕਾ ਦੇ ਪਤੀ ਸਮੇਤ ਦੋ ਖ਼ਿਲਾਫ਼ ਮਾਮਲਾ ਦਰਜ

------------

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਬੀਤੀ ਦੇਰ ਸ਼ਾਮ ਬਸਤੀ ਖਲੀਲ ਵਾਲੀ ਦਾਖਲੀ ਪਿੰਡ ਮੱਲਵਾਲ ਕਦੀਮ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲ਼ ਘੁੱਟ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਦੋ ਲੋਕਾਂ ਖ਼ਿਲਾਫ਼ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਗੋਰਾ ਸਿੰਘ ਪੁੱਤਰ ਪ੫ੀਤਮ ਸਿੰਘ ਵਾਸੀ ਬਸਤੀ ਮੁਹੱਲਾ ਵਾਲਾ ਜ਼ਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਧੀ ਰਿੰਕੂ ਉਰਫ ਹਰਪ੫ੀਤ ਕੌਰ ਦਾ ਵਿਆਹ ਫਿਰੋਜ਼ਪੁਰ ਦੀ ਬਸਤੀ ਖਲੀਲ ਵਾਲੀ ਦਾਖਲੀ ਪਿੰਡ ਮੱਲਾਵਾਲ ਕਦੀਮ ਦੇ ਰਹਿਣ ਵਾਲੇ ਪਰਮਜੀਤ ਸਿੰਘ ਨਾਲ ਹੋਇਆ ਸੀ। ਰਿੰਕੂ ਦਾ ਪਤੀ ਪਰਮਜੀਤ ਅਕਸਰ ਹੀ ਉਸ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਬੀਤੀ ਸ਼ਾਮ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਨਾਲ ਆਪਣੀ ਧੀ ਰਿੰਕੂ ਉਰਫ ਹਰਪ੫ੀਤ ਕੌਰ ਦੇ ਸਹੁਰੇ ਘਰ ਉਸ ਨੂੰ ਮਿਲਣ ਵਾਸਤੇ ਗਏ। ਸਹੁਰੇ ਘਰ ਪੁੱਜਦਿਆਂ ਹੀ ਉਨ੍ਹਾਂ ਦੇਖਿਆ ਕਿ ਪਰਮਜੀਤ ਸਿੰਘ ਜੋ ਰਿੰਕੂ ਦੇ ਗਲ਼ 'ਚ ਕੋਈ ਚੀਜ਼ ਪਾ ਕੇ ਉਸ ਦਾ ਗਲ਼ ਘੁੱਟ ਰਿਹਾ ਸੀ ਤੇ ਸੱਸ ਪ੫ਕਾਸ਼ ਕੌਰ ਕੋਲ ਖੜ੍ਹੀ ਗਾਲੀ-ਗਲੋਚ ਕਰ ਰਹੀ ਸੀ। ਉਨ੍ਹਾਂ ਨੂੰ ਘਰ 'ਚ ਦਾਖਲ ਹੁੰਦਿਆਂ ਦੇਖ ਪ੫ਕਾਸ਼ ਕੌਰ ਤੇ ਪਰਮਜੀਤ ਸਿੰਘ ਮੌਕਾ ਤਾੜ ਕੇ ਭੱਜ ਗਏ। ਗਲ਼ਾ ਘੁੱਟੇ ਜਾਣ ਕਾਰਨ ਰਿੰਕੂ ਦੀ ਹਾਲਤ ਬਹੁਤ ਗੰਭੀਰ ਸੀ ਜਿਸ ਨੂੰ ਇਲਾਜ਼ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ 'ਚ ਰਿੰਕੂ ਦੀ ਮੌਤ ਹੋ ਗਈ। ਗੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਘਟਨਾ ਸਬੰਧੀ ਥਾਣਾ ਕੁੱਲਗੜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ। ਜਾਂਚ ਕਰ ਰਹੇ ਥਾਣਾ ਕੁੱਲਗੜੀ ਦੇ ਸਹਾਇਕ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਪਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਪ੫ਕਾਸ਼ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਬਸਤੀ ਖਲੀਲ ਵਾਲੀ ਦਾਖਲੀ ਪਿੰਡ ਮੱਲਵਾਲ ਕਦੀਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਗਿ੍ਰਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।