ਹੈਦਰਾਬਾਦ (ਆਈਏਐੱਨਐੱਸ) : ਭਾਰਤ ਅਤੇ ਹਿੰਦ ਮਹਾਸਾਗਰ ਦੇ 23 ਹੋਰ ਰਾਸ਼ਟਰਾਂ 'ਚ ਬੁੱਧਵਾਰ ਨੂੰ ਸੁਨਾਮੀ ਨੂੰ ਲੈ ਕੇ ਮਾਕ ਡਰਿੱਲ ਸ਼ੁਰੂ ਹੋਈ। 'ਆਈਓਵੇਵ16' ਨਾਂ ਦੀ ਇਹ ਡਰਿੱਲ ਦੋ ਦਿਨ ਚੱਲੇਗੀ। ਇਸ 'ਚ ਹੰਗਾਮੀ ਹਾਲਤ 'ਚ ਵਾਰਨਿੰਗ (ਚਿਤਾਵਨੀ) ਅਤੇ ਡਿਟੈਕਸ਼ਨ (ਪਛਾਣ) ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ। ਡਰਿੱਲ ਦੌਰਾਨ ਭਾਰਤ ਦੇ ਤੱਟੀ ਇਲਾਕਿਆਂ ਵਿਚੋਂ 35 ਹਜ਼ਾਰ ਲੋਕਾਂ ਨੂੰ ਬਾਹਰ ਕੱਿਢਆ ਗਿਆ।

ਡਰਿੱਲ ਲਈ ਉਂਜ ਹੀ ਸਭ ਕੁਝ ਕੀਤਾ ਗਿਆ, ਜਿਵੇਂ ਸੁਨਾਮੀ ਆਉਣ 'ਤੇ ਹੁੰਦਾ ਹੈ। ਇਸ ਲਈ ਇੰਡੋਨੇਸ਼ੀਆ ਦੇ ਸੁਮਾਤਰਾ 'ਚ ਸੋਮਵਾਰ ਸਵੇਰੇ 8:30 ਵਜੇ 9.2 ਤੀਬਰਤਾ ਦੇ ਭੂਚਾਲ ਤੇ ਸੁਨਾਮੀ ਦੀ ਫਰਜ਼ੀ ਚਿਤਾਵਨੀ ਜਾਰੀ ਕੀਤੀ ਗਈ। ਇਸ ਨੂੰ ਦੇਖਦੇ ਹੋਏ ਭਾਰਤ ਦੇ ਅੱਠ ਸੂਬਿਆਂ ਅੰਡੇਮਾਨ ਤੇ ਨਿਕੋਬਾਰ ਦੀਪਸਮੂਹ, ਓਡੀਸ਼ਾ, ਆਂਧਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਗੁਜਰਾਤ ਤੇ ਗੋਆ 'ਚ ਮਾਕ ਡਰਿੱਲ ਕੀਤੀ ਗਈ। ਡਰਿੱਲ ਤਹਿਤ ਆਂਧਰ ਪ੍ਰਦੇਸ਼ ਪ੍ਰਸ਼ਾਸਨ ਨੇ ਤੱਟੀ ਇਲਾਕਿਆਂ 'ਚ ਨੌਂ ਜ਼ਿਲਿ੍ਹਆਂ ਵਿਚੋਂ ਲੋਕਾਂ ਨੂੰ ਬਾਹਰ ਕੱਿਢਆ। ਵੀਰਵਾਰ ਨੂੰ ਡਰਿੱਲ ਦੇ ਦੂਜੇ ਹਿੱਸੇ 'ਚ ਪਾਕਿਸਤਾਨ ਅਤੇ ਈਰਾਨ 'ਚ ਨੌਂ ਤੀਬਰਤਾ ਦੇ ਭੂਚਾਲ ਨੂੰ ਦੇਖਦੇ ਹੋਏ ਡਰਿੱਲ ਹੋਵੇਗੀ।