=ਮੁਸਤੈਦੀ

-ਬੁਕੀ ਤੇ ਟਿਕਟ ਬਲੈਕ ਕਰਨ ਵਾਲਿਆਂ 'ਤੇ ਤਿੱਖੀ ਨਗਰ

-ਸ਼ਹਿਰ ਦੇ ਸਾਰੇ ਹੋਟਲਾਂ ਦੇ ਕਮਰਿਆਂ ਨੂੰ ਖੰਗਾਲੇਗੀ ਪੁਲਿਸ

-----

ਜੇਐੱਨਐੱਨ, ਚੰਡੀਗੜ੍ਹ : ਮੋਹਾਲੀ ਦੀ ਪੀਸੀਏ ਸਟੇਡੀਅਮ 'ਚ 13 ਦਸੰਬਰ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਇਕ ਦਿਨਾ ਮੈਚ ਲਈ ਿਯਕੇਟ ਪ੍ਰੇਮੀਆਂ 'ਚ ਜ਼ਬਰਦਸਤ ਉਤਸ਼ਾਹ ਹੈ। ਉਥੇ ਪ੍ਰਸ਼ਾਸਨ ਤੇ ਪੁਲਿਸ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਬੁਕੀ, ਸਟੋਰੀਏ ਤੇ ਟਿਕਟ ਬਲੈਕ ਕਰਨ ਵਾਲਿਆਂ 'ਤੇ ਨਕੇਲ ਕੱਸਣ ਲਈ ਮੋਹਾਲੀ ਤੋਂ ਇਲਾਵਾ ਪੰਚਕੂਲਾ ਤੇ ਚੰਡੀਗੜ੍ਹ ਪੁਲਿਸ ਨੇ ਪੂਰੀ ਯੋਜਨਾ ਬਣਾ ਲਈ ਹੈ। ਤਿੰਨੇ ਸ਼ਹਿਰਾਂ ਦੀ ਪੁਲਿਸ ਹਾਈ ਅਲਰਟ 'ਤੇ ਹੈ। ਸਾਈਬਰ ਸੈੱਲ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਪੁਰਾਣੇ ਜੁਆਰੀਆਂ ਦੇ ਰਿਕਾਰਡ ਤੇ ਕਾਲ ਵੇਰਵੇ ਖੰਗਾਲਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹੋਟਲਾਂ ਦੇ ਕਮਰਿਆਂ ਦੀ ਤਲਾਸ਼ੀ ਵੀ ਲਈ ਜਾਵੇਗੀ। ਨਾਲ ਹੀ ਉਨ੍ਹਾਂ 'ਚ ਰੁਕਣ ਵਾਲਿਆਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾਵੇਗਾ। ਖੁਫੀਆ ਤੰਤਰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਮੈਚ ਨੂੰ ਲੈ ਕੇ ਸੱਟਾ ਲਾਉਣ ਵਾਲੀਆਂ ਕਈ ਵੈੱਬਸਾਈਟਾਂ ਸਰਗਰਮ ਹੋ ਚੱੁਕੀਆਂ ਹਨ।

------------

ਬੁਕੀਆਂ ਤੇ ਟਿਕਟ ਬਲੈਕ ਕਰਨ ਵਾਲਿਆਂ ਦੀ ਫੜੋ-ਫੜੀ ਲਈ ਟਰਾਈ ਸਿਟੀ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਜ਼ਿਲਿ੍ਹਆਂ 'ਚ ਮੌਜੂਦ ਸਾਈਬਰ ਤੰਤਰਾਂ ਰਾਹੀਂ ਸਟੋਰੀਏ ਤੇ ਬਲੈਕੀਆਂ ਦੀਆਂ ਹਰਕਤਾਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ। ਸੂਚਨਾ ਮਿਲਦਿਆਂ ਹੀ ਸਬੰਧਤ ਥਾਣੇ ਤੇ ਚੌਂਕੀਆਂ ਦੀਆਂ ਪੁਲਿਸ ਪਾਰਟੀਆਂ ਇਥੇ ਛਾਪਾਮਾਰੀ ਕਰਨਗੀਆਂ।

-ਕੁਲਦੀਪ ਚਹਿਲ, ਐੱਸਐਸਪੀ, ਮੋਹਾਲੀ।

----------

ਚੰਡੀਗੜ੍ਹ ਪੁਲਿਸ ਇਸ ਮੈਚ 'ਤੇ ਲੱਗਣ ਵਾਲੇ ਸੱਟੇ ਨੂੰ ਲੈ ਕੇ ਚੌਕਸ ਹੈ। ਬੁਕੀਆਂ ਦੀ ਭਾਲ 'ਚ ਜਿਥੇ ਵੱਖ-ਵੱਖ ਹੋਟਲਾਂ ਦੇ ਕਮਰਿਆਂ ਨੂੰ ਖੰਗਾਲਿਆ ਜਾਵੇਗਾ। ਉਥੇ ਸਾਈਬਰ ਸੈੱਲ ਦੀ ਮਦਦ ਨਾਲ ਆਨਲਾਈਨ ਟਿਕਟ ਬਲੈਕ ਕਰਨ ਵਾਲਿਆਂ 'ਤੇ ਨਜ਼ਰ ਹੋਵੇਗੀ। ਸ਼ਹਿਰ ਦੇ ਪੁਰਾਣੇ ਜੁਆਰੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਰਾਡਾਰ 'ਤੇ ਰੱਖਿਆ ਜਾਵੇਗਾ।

-ਪਵਨ ਕੁਮਾਰ, ਡੀਐੱਸਪੀ ਯਾਈਮ, ਚੰਡੀਗੜ੍ਹ।